ਰੀਅਲ ਮੈਡ੍ਰਿਡ ਅਤੇ ਐਟਲੈਟਿਕੋ ਮੈਡ੍ਰਿਡ ਜਿੱਤੇ

09/27/2019 3:51:36 AM

ਮੈਡ੍ਰਿਡ— ਰੀਅਲ ਮੈਡ੍ਰਿਡ ਨੇ ਈਡਨ ਹੇਜਾਰਡ ਅਤੇ ਗੈਰੇਥ ਬੈੱਲ ਦੇ ਬਿਨਾਂ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਵਿਚ ਓਸਾਸੁਨਾ ਨੂੰ 2-0 ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਕੋਚ ਜਿਨੇਦਿਨ ਜਿਦਾਨ ਨੇ ਹੇਜਾਰਡ ਅਤੇ ਬੈੱਲ ਦੇ ਇਲਾਵਾ ਕਈ ਖਿਡਾਰੀਆਂ ਨੂੰ ਆਰਾਮ ਦਿੱਤਾ ਕਿਉਂਕਿ ਟੀਮ ਸ਼ਨੀਵਾਰ ਨੂੰ ਸ਼ਹਿਰ ਦੀ ਵਿਰੋਧੀ ਐਟਲੈਟਿਕੋ ਮੈਡ੍ਰਿਡ ਨਾਲ ਭਿੜੇਗੀ, ਜਿਸ ਨੇ ਰੀਆਲ ਮਾਲੋਰਕਾ ਨੂੰ 2-0 ਨਾਲ ਹਰਾਇਆ ਸੀ।
ਰੀਅਲ ਮੈਡ੍ਰਿਡ ਲਈ ਵਿਨੀਸਿਯਸ ਜੂਨੀਅਰ ਨੇ 36ਵੇਂ ਮਿੰਟ ਵਿਚ ਅਤੇ ਰੋਡ੍ਰਿਗੋ ਨੇ 72ਵੇਂ ਮਿੰਟ ਵਿਚ ਗੋਲ ਕੀਤੇ। ਇਸ ਨਾਲ ਟੀਮ 14 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਈ। ਐਟਲੈਟਿਕੋ ਮੈਡ੍ਰਿਡ ਨੇ ਡਿਆਗੋ ਕੋਸਟਾ ਅਤੇ ਜੋਆਓ ਫੇਲਿਕਸ ਦੇ ਗੋਲ ਦੀ ਮਦਦ ਨਾਲ ਜਿੱਤ ਹਾਸਲ ਕੀਤੀ।


Gurdeep Singh

Content Editor

Related News