Valentine day ''ਤੇ RCB Girl ਦੀਪਿਕਾ ਨੇ ਕੀਤਾ ਵਿਆਹ, ਅਜਿਹਾ ਦਿਖਦਾ ਹੈ ਲਾੜਾ
Friday, Feb 14, 2020 - 07:22 PM (IST)

ਨਵੀਂ ਦਿੱਲੀ— ਆਈ. ਪੀ. ਐੱਲ. 2019 'ਚ ਰਾਇਲ ਚੈਲੰਜ਼ਰਸ ਬੈਂਗਲੁਰੂ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਜਦੋ ਅਹਿਮ ਮੁਕਾਬਲੇ 'ਚ ਆਹਮੋ-ਸਾਹਮਣੇ ਸੀ ਤਾਂ ਸਟੇਡੀਅਮ ਦੇ ਇਕ ਕੋਨੇ 'ਤੇ ਮੌਜੂਦ ਆਰ. ਸੀ. ਬੀ. ਦੀ ਫੈਨ ਨੇ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ। ਲਾਲ ਟੀ-ਸ਼ਰਟ ਤੇ ਜੀਨਸ 'ਚ ਇਸ ਲੜਕੀ ਦੀ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਬਾਅਦ 'ਚ ਪਤਾ ਲੱਗਿਆ ਕਿ ਉਸ ਲੜਕੀ ਦਾ ਨਾਂ ਦੀਪਿਕਾ ਘੋਸ਼ ਹੈ ਤੇ ਉਹ ਲੰਮੇ ਸਮੇਂ ਤੋਂ ਆਰ. ਸੀ. ਬੀ. ਦੇ ਘਰੇਲੂ ਗਰਾਊਂਡ 'ਚ ਹੋਣ ਵਾਲੇ ਮੈਚਾਂ ਨੂੰ ਦੇਖਣ ਲਈ ਪਹੁੰਚਦੀ ਰਹਿੰਦੀ ਹੈ। ਹੁਣ ਇਹੀ ਆਰ. ਸੀ. ਬੀ. ਗਰਲ (ਦੀਪਿਕਾ ਘੋਸ਼) ਨੇ ਇਕ ਵਪਾਰੀ ਦੇ ਨਾਲ ਵਿਆਹ ਕਰ ਲਿਆ ਹੈ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਇਸਦਾ ਖੁਲਾਸਾ ਕੀਤਾ ਹੈ।
found my #forever #valentine ♥️💕#happyvalentinesday #deetang
A post shared by deepika (@deeghose) on Feb 14, 2020 at 2:30am PST
found “our spot” - can’t wait to turn this little hut into a mandap #deetang 🥰
A post shared by deepika (@deeghose) on Jan 21, 2020 at 2:36am PST