ਏਸ਼ੀਆਈ ਟੂਰ ''ਤੇ 300ਵੇਂ ਟੂਰਨਾਮੈਂਟ ''ਚ ਖੇਡੇਗਾ ਰੰਧਾਵਾ

Wednesday, Nov 13, 2019 - 08:08 PM (IST)

ਏਸ਼ੀਆਈ ਟੂਰ ''ਤੇ 300ਵੇਂ ਟੂਰਨਾਮੈਂਟ ''ਚ ਖੇਡੇਗਾ ਰੰਧਾਵਾ

ਗੁਰੂਗ੍ਰਾਮ— ਭਾਰਤੀ ਗੋਲਫਰ ਜੋਤੀ ਰੰਧਾਵਾ ਵੀਰਵਾਰ ਤੋਂ ਇਥੇ ਸ਼ੁਰੂ ਹੋ ਰਹੇ 4 ਲੱਖ ਡਾਲਰ ਇਨਾਮੀ ਪੈਨਾਸੋਨਿਕ ਓਪਨ ਇੰਡੀਆ ਦੇ ਨਾਲ ਏਸ਼ੀਆਈ ਟੂਰ 'ਤੇ 300ਵੇਂ ਟੂਰਨਾਮੈਂਟ ਵਿਚ ਹਿੱਸਾ ਲਵੇਗਾ। ਰੰਧਾਵਾ 1994 ਵਿਚ ਪੇਸ਼ੇਵਰ ਬਣਿਆ ਸੀ, ਉਦੋਂ ਤੋਂ ਉਹ ਏਸ਼ੀਆਈ ਟੂਰ 'ਤੇ 8 ਖਿਤਾਬ ਜਿੱਤ ਚੁੱਕਾ ਹੈ। ਉਸ ਨੇ ਇਨ੍ਹਾਂ ਵਿਚੋਂ 5 ਖਿਤਾਬ ਭਾਰਤ ਵਿਚ ਜਿੱਤੇ। ਰੰਧਾਵਾ ਲਈ ਕਰੀਅਰ ਦਾ ਸਰਵਸ੍ਰੇਸ਼ਠ ਸੈਸ਼ਨ 2002 ਵਿਚ ਰਿਹਾ, ਜਦੋਂ ਉਹ ਏਸ਼ੀਆਈ ਟੂਰ ਆਰਡਰ ਆਫ ਮੈਰਿਟ ਵਿਚ ਚੋਟੀ 'ਤੇ ਰਿਹਾ। ਉਦੋਂ ਏਸ਼ੀਆ ਦਾ ਨੰਬਰ-1 ਖਿਡਾਰੀ ਬਣਿਆ। ਇਸ ਭਾਰਤੀ ਗੋਲਫਰ ਨੇ ਹਾਲਾਂਕਿ ਏਸ਼ੀਆਈ ਟੂਰ 'ਤੇ ਆਪਣਾ ਪਿਛਲਾ ਖਿਤਾਬ ਲਗਭਗ ਇਕ ਦਹਾਕਾ ਪਹਿਲਾਂ ਜਿੱਤਿਆ ਸੀ।


author

Gurdeep Singh

Content Editor

Related News