ਪੰਜਾਬ 'ਚ ਹੌਲਦਾਰ ਤੇ ਸਬ ਇੰਸਪੈਕਟਰ ਦੀ ਅੱਧੀ ਦਰਜਨ ਨੌਜਵਾਨਾਂ ਨੇ ਕੀਤੀ ਕੁੱਟਮਾਰ, ਹੈਰਾਨ ਕਰੇਗਾ ਮਾਮਲਾ
Friday, Oct 17, 2025 - 01:30 PM (IST)

ਫਗਵਾੜਾ (ਜਲੋਟਾ)- ਫਗਵਾੜਾ ਦੇ ਸਿਟੀ ਹਾਰਟ ਇਲਾਕੇ ਚ ਫਗਵਾੜਾ ਪੁਲਸ ਦੀ ਸੀ. ਆਈ. ਏ. ਵਿੰਗ ਵਿਚ ਮੁਨਸ਼ੀ ਵਜੋਂ ਤਾਇਨਾਤ ਇਕ ਹੌਲਦਾਰ ਅਤੇ ਸਬ ਇੰਸਪੈਕਟਰ ਦੀ ਕੁਝ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੰਜਾਬ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਜਤਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਸਿਟੀ ਹਾਰਟ ਹਾਜੀਪੁਰ ਫਗਵਾੜਾ ਨੇ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਦੋਸ਼ ਲਗਾਇਆ ਹੈ ਕਿ ਉਸ ਦੀ ਅਤੇ ਉਸ ਦੇ ਸਾਥੀ ਸਬ ਇੰਸਪੈਕਟਰ ਸ਼ਿਵਰਾਜ ਦੀ ਅੱਧੀ ਦਰਜਨ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਕਰੀਬ ਸਵਾ 8 ਵਜੇ ਉਸ ਨੂੰ ਮੁਨਸ਼ੀ ਥਾਣਾ ਸਿਟੀ ਫਗਵਾੜਾ ਦਾ ਫੋਨ ਆਇਆ ਕਿ ਈਸਟਵੁੱਡ ਵਿਲੇਜ ਵਿਚ ਗੋਲ਼ੀ ਚੱਲੀ ਹੈ ਅਤੇ ਉਹ ਫੌਰੀ ਤੌਰ 'ਤੇ ਮੌਕੇ ਉਤੇ ਪੁੱਜੇ, ਜਿਸ 'ਤੇ ਉਸ ਨੇ ਸਬ ਇੰਸਪੈਕਟਰ ਸ਼ਿਵਰਾਜ ਨੂੰ ਫੋਨ ਕੀਤਾ ਜੋ ਉਸ ਨੂੰ ਘਰ ਤੋਂ ਲੈਣ ਲਈ ਆ ਗਏ, ਜਿਸ ਤੋਂ ਬਾਅਦ ਦੋਸ਼ੀ ਨੌਜਵਾਨਾਂ ਨੇ ਉਸ ਦੀ ਅਤੇ ਸਬ ਇੰਸਪੈਕਟਰ ਸ਼ਿਵਰਾਜ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਦਾਤਰ ਮਾਰ ਕੇ ਉਸ ਨੂੰ ਗੰਭੀਰ ਰੂਪ ਜ਼ਖ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਥਾਣੇ ਬਾਹਰ ਨਿਹੰਗ ਸਿੰਘਾਂ ਦਾ ਹੰਗਾਮਾ! SHO ਵੀ ਭੜਕੇ, ਪੂਰਾ ਮਾਮਲਾ ਕਰੇਗਾ ਹੈਰਾਨ
ਖ਼ਬਰ ਲਿਖੇ ਜਾਣ ਤੱਕ ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਹੌਲਦਾਰ ਜਤਿੰਦਰ ਸਿੰਘ ਦੀ ਸ਼ਿਕਾਇਤ 'ਤੇ ਗੁਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਦਲਵੀਰ ਸਿੰਘ ਵਾਸੀ ਸਿਟੀ ਹਾਰਟ ਨਗਰ ਫਗਵਾੜਾ, ਜਸਵਿੰਦਰ ਉਰਫ਼ ਕਾਕਾ ਵਾਸੀ ਮੁਹੱਲਾ ਡੱਡਲਾਂ ਫਗਵਾੜਾ, ਭੁਪਿੰਦਰ ਵਾਸੀ ਫਰੈਂਡਸ ਕਲੋਨੀ ਫਗਵਾੜਾ, ਬੱਬੂ ਵਾਸੀ ਫਗਵਾੜਾ ਸਮੇਤ ਇਨ੍ਹਾਂ ਨਾਲ ਮੌਕੇ 'ਤੇ ਮੌਜੂਦ ਰਹੇ ਦੋ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਇਕਲੌਤੇ ਪੁੱਤਰ ਦਾ ਦਿਹਾਂਤ
ਮਾਮਲੇ ਸੰਬੰਧੀ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਦੀ ਐੱਸ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਭਾਲ ਵਿਚ ਪੁਲਸ ਟੀਮਾਂ ਵੱਲੋਂ ਛਾਪੇਮਾਰੀ ਦਾ ਦੌਰ ਜਾਰੀ ਹੈ। ਇਸ ਦੌਰਾਨ ਫਗਵਾੜਾ ਵਿਚ 2 ਪੁਲਸ ਅਧਿਕਾਰੀਆਂ ਦੀ ਸ਼ਰੇਆਮ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵੱਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਇਹ ਸਵਾਲ ਕਰ ਰਹੇ ਹਨ ਕਿ ਇਥੇ ਤਾਂ ਪੁਲਸ ਅਧਿਕਾਰੀ ਵੀ ਸੁਰੱਖਿਅਤ ਨਹੀਂ ਹਨ ?
ਇਹ ਵੀ ਪੜ੍ਹੋ:ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੀ ਮੌਤ, ਦੂਰ ਤੱਕ ਘੜੀਸਦੀ ਲੈ ਗਈ ਥਾਰ ਗੱਡੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8