ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ ''ਤੇ ਕਾਤਲਾਨਾ ਹਮਲਾ
Friday, Oct 17, 2025 - 07:49 PM (IST)

ਬੁਢਲਾਡਾ (ਬਾਂਸਲ): ਪੁਰਾਣੀ ਲੜਾਈ ਦੀ ਖੁੰਦਕ 'ਚ ਪਿੰਡ ਕੁਲਾਣਾ ਦੇ 3 ਵਿਅਕਤੀਆਂ ਸਮੇਤ 10 ਲੋਕਾਂ ਨੇ ਪਿੰਡ ਦੇ ਸਾਬਕਾ ਸਰਪੰਚ ਨੂੰ ਘੇਰ ਕੇ ਕੁੱਟਮਾਰ ਕਰਦਿਆਂ ਉਸਦੀ ਕਾਰ ਭੰਨਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਸਿਟੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੇਰੇ ਇਲਾਜ ਸਾਬਕਾ ਸਰਪੰਚ ਜਗਦੀਸ਼ ਸਿੰਘ ਦੀਸ਼ਾ ਦੇ ਬਿਆਨ ਤੇ 4 ਅਣਪਛਾਤੇ ਵਿਅਕਤੀਆਂ ਸਮੇਤ ਅਮਰੀਕ ਸਿੰਘ, ਕੁਲਦੀਪ ਸਿੰਘ, ਜੇਜੋ ਦੇ ਖਿਲਾਫ ਮਾਮਲਾ ਦਰਜ ਕਰਕੇ ਮੁਲਾਜ਼ਮਾਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਜਗਦੀਸ਼ ਦੇ ਦਿੱਤੇ ਬਿਆਨ ਅਨੁਸਾਰ ਕੁਲਦੀਪ ਸਿੰਘ ਅਤੇ ਅਮਰੀਕ ਸਿੰਘ ਨਾਲ ਅਰਸਾ 2 ਸਾਲ ਪਹਿਲਾ ਹੋਈ ਲੜਾਈ ਦੀ ਖੁੰਦਕ ਰੱਖਦੇ ਹੋਏ ਉਸ ਦੀ ਕੁੱਟਮਾਰ ਕੀਤੀ ਅਤੇ ਸੋਨੇ ਦੀ ਚੇਨ ਚਪੱਟ ਮਾਰ ਕੇ ਖੋਹ ਲਈ। ਉਨ੍ਹਾਂ ਦੱਸਿਆ ਕਿ ਪਿੰਡ ਕਲੀਪੁਰ ਤੋਂ ਪਿੰਡ ਕੁਲਾਣਾ ਰੋਡ ਤੇ ਵਾਟਰ ਵਰਕਸ ਰੋਡ ਕੋਲ ਪੁੱਜਾ ਤਾਂ ਇੱਕ ਬਲੈਰੋ ਕਾਰ ਤੇਜ਼ੀ ਨਾਲ ਆਈ ਅਤੇ ਉਸ ਦੀ ਕਾਰ ਅੱਗੇ ਲਗਾ ਦਿੱਤੀ ਜਿਸ ਵਿੱਚੋਂ ਜੇਜੋ ਅਤੇ ਉਸਦੇ ਸਾਥੀਆਂ ਨੇ ਕਾਰ ਵਿੱਚੋ ਨਿਕਲੇ ਅਤੇ ਜਿਨ੍ਹਾਂ ਕੋਲ ਤੇਜ਼ ਹਥਿਆਰ ਟਪੂਏ ਅਤੇ ਤਲਵਾਰਾਂ ਸਨ ਅਤੇ ਉਨ੍ਹਾਂ ਨੇ ਲਲਕਾਰਾ ਮਾਰਿਆ ਕਿ ਇਹ ਸਰਪੰਚ ਜਗਦੀਸ਼ ਹੈ। ਇਸ ਨੂੰ ਸਬਕ ਸਿਖਾਉਣਾ ਹੈ ਅਤੇ ਪਿਸਤੌਲ ਦਾ ਵੱਟ ਮਾਰਦਿਆਂ ਜਖਮੀ ਕਰਕੇ ਫਰਾਰ ਹੋ ਗਏ। ਉਸ ਸਮੇਂ ਉਨ੍ਹਾਂ ਕੋਲ 48000 ਦੀ ਨਕਦੀ ਵੀ ਸੀ ਜੋ ਕਿ ਗਾਇਬ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e