ਜਲੰਧਰ-ਹੁਸ਼ਿਆਰਪੁਰ ਰੋਡ ''ਤੇ ਵੱਡਾ ਹਾਦਸਾ! Thar ''ਚ ਅੱਗ ਲੱਗਣ ਮਗਰੋਂ ਹੋ ਗਿਆ ਧਮਾਕਾ (Video)
Thursday, Oct 16, 2025 - 08:12 PM (IST)

ਜਲੰਧਰ : ਜਲੰਧਰ ਹੁਸ਼ਿਆਰਪੁਰ ਰੋਡ ਉੱਤੇ ਵੱਡਾ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਥਾਰ ਸਵਾਰ ਨੇ ਪਹਿਲਾਂ ਇਸੇ ਰੋਡ ਉੱਤੇ ਕਿਸੇ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਭੱਜਣ ਦੀ ਫਿਰਾਕ ਵਿਚ ਉਸ ਨੇ ਗੱਡੀ ਭਜਾ ਲਈ। ਇਸੇ ਦੌਰਾਨ ਥਾਰ ਦੀ ਕਿਸੇ ਹੋਰ ਵਾਹਨ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਗੱਡੀ ਵਿਚ ਅੱਗ ਲੱਗ ਗਈ ਤੇ ਅਚਾਨਕ ਹੀ ਜ਼ਬਰਦਸਤ ਧਮਾਕਾ ਵੀ ਹੋ ਗਿਆ। ਇਸ ਘਟਨਾ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਘਟਨਾ ਤੋਂ ਬਾਅਦ ਥਾਰ ਅੱਗ ਦਾ ਗੋਲਾ ਬਣ ਗਈ। ਖੁਸ਼ਕਿਸਮਤੀ ਰਹੀ ਕਿ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੇਖੋ ਵੀਡੀਓ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e