ਦੀਵਾਲੀ ਤੋਂ ਪਹਿਲਾਂ ਪੰਜਾਬ ''ਚ ਬੱਸ ਹਾਦਸਾ, ਸੜਕ ''ਤੇ ਵਿੱਛ ਗਈਆਂ ਲਾਸ਼ਾਂ
Saturday, Oct 18, 2025 - 01:04 PM (IST)

ਮਾਨਸਾ : ਅੱਜ ਸਵੇਰੇ ਮਾਨਸਾ-ਝੁਨੀਰ ਰੋਡ ਉੱਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਰੋਡਵੇਜ਼ ਬੱਸ ਹੇਠ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਹ ਦੋਵੇਂ ਬੱਚੀਆਂ ਬਾਜੀਗਰ ਬਸਤੀ, ਝੁਨੀਰ ਨਾਲ ਸੰਬੰਧਤ ਸਨ ਅਤੇ ਆਪਣੇ ਪਿਤਾ ਨਾਲ ਸਕੂਟਰੀ 'ਤੇ ਸਕੂਲ ਜਾ ਰਹੀਆਂ ਸਨ। ਜਾਣਕਾਰੀ ਅਨੁਸਾਰ ਪਿੱਛੋਂ ਤੇਜ਼ੀ ਨਾਲ ਆ ਰਹੀ ਰੋਡਵੇਜ਼ ਬੱਸ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਬੱਚੀਆਂ ਬੱਸ ਹੇਠ ਆ ਗਈਆਂ। ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦਾ ਵੱਡਾ ਇਕੱਠਾ ਹੋ ਗਿਆ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਵਿਛੇ ਸੱਥਰ, ਕਿਸੇ ਦੇ ਹਾਦਸੇ ਦਾ ਪਤਾ ਲੱਗਣ 'ਤੇ ਜਾ ਰਹੋ 2 ਮੁੰਡਿਆਂ ਦੀ ਰਾਹ 'ਚ ਮੌਤ
ਸੂਚਨਾ ਮਿਲਣ ’ਤੇ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਬੱਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ, ਜਦੋਂਕਿ ਮੌਕੇ 'ਤੇ ਮਾਹੌਲ ਗਮਗੀਨ ਬਣਿਆ ਹੋਇਆ ਹੈ। ਦੋਵੇਂ ਬੱਚੀਆਂ ਦੀ ਮੌਤ ਨਾਲ ਸਥਾਨਕ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸੇ ਦੇ ਜ਼ਿੰਮੇਵਾਰ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਵਿਚ ਇਨ੍ਹਾਂ ਲੋਕਾਂ ਦੀ ਪੈਨਸ਼ਨ ਹੋਵੇਗੀ ਬੰਦ, ਜਾਰੀ ਹੋ ਗਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e