ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਰਾਜ ਸਭਾ ਮੈਂਬਰ ਬਣਨ ’ਤੇ ਬਰਨਾਲਾ ’ਚ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ

Thursday, Oct 16, 2025 - 05:44 PM (IST)

ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਰਾਜ ਸਭਾ ਮੈਂਬਰ ਬਣਨ ’ਤੇ ਬਰਨਾਲਾ ’ਚ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਦੇ ਰਾਜਸਭਾ ਮੈਂਬਰ ਬਣਨ ਨਾਲ ਬਰਨਾਲਾ ਸ਼ਹਿਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਸਿਆਸੀ ਸਫਰ ਦੀ ਇਹ ਨਵੀਂ ਪ੍ਰਾਪਤੀ ਸਿਰਫ ਟ੍ਰਾਈਡੈਂਟ ਪਰਿਵਾਰ ਹੀ ਨਹੀਂ, ਸਗੋਂ ਪੂਰੇ ਮਲਵੇ ਖੇਤਰ ਲਈ ਮਾਣ ਦੀ ਗੱਲ ਮੰਨੀ ਜਾ ਰਹੀ ਹੈ। ਅੱਜ ਬਰਨਾਲਾ ਦੀ ਅਨਾਜ ਮੰਡੀ ’ਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਮੰਡੀ ’ਚ ਚਹੁੰ ਪਾਸੇ ਖੁਸ਼ੀ ਦਾ ਮਾਹੌਲ ਸੀ, ਲੋਕਾਂ ਵੱਲੋਂ ਰਾਜਿੰਦਰ ਗੁਪਤਾ ਜੀ ਦੇ ਸਮਾਜਿਕ ਯੋਗਦਾਨ ਅਤੇ ਉਦਯੋਗਿਕ ਪ੍ਰਗਤੀ ਲਈ ਵਧਾਈਆਂ ਦਿੱਤੀਆਂ ਗਈਆਂ।

ਅਗਰਵਾਲ ਸਭਾ ਦੇ ਸਰਪ੍ਰਸਤ ਪਹਿਰਾ ਲਾਲ ਰਾਏਸਰੀਆ ਅਤੇ ਬਰਨਾਲਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਨੇ ਮਿਲ ਕੇ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਰਾਜਸਭਾ ਤੱਕ ਦੀ ਯਾਤਰਾ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਇਮਾਨਦਾਰੀ ਦੀ ਜਿੰਦਾ ਮਿਸਾਲ ਹੈ। ਉਨ੍ਹਾਂ ਦੇ ਸਿਆਸੀ ਮੰਚ ’ਤੇ ਆਉਣ ਨਾਲ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਨਵੀਂ ਉਡਾਣ ਮਿਲੇਗੀ।

ਜ਼ਿਲਾ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਤੇ ਲੋਕਲ ਪ੍ਰਧਾਨ ਅਜੈਬ ਸਿੰਘ ਜਵੰਧਾ ਨੇ ਕਿਹਾ ਕਿ ਰਾਜਿੰਦਰ ਗੁਪਤਾ ਵਰਗੇ ਵਿਜ਼ਨਰੀ ਨੇਤਾ ਦੇ ਰਾਜਸਭਾ ’ਚ ਜਾਣ ਨਾਲ ਉਦਯੋਗਪਤੀਆਂ ਅਤੇ ਕਿਸਾਨਾਂ ਦੋਵਾਂ ਦੀਆਂ ਸਮੱਸਿਆਵਾਂ ਨੂੰ ਸੰਸਦ ਤੱਕ ਪਹੁੰਚਣ ਦਾ ਮੌਕਾ ਮਿਲੇਗਾ। ਇਕਬਾਲ ਸਿੰਘ ਸਰਾਂ ਤੇ ਸਤੀਸ਼ ਚੀਮਾ ਨੇ ਕਿਹਾ ਕਿ ਟ੍ਰਾਈਡੈਂਟ ਗਰੁੱਪ ਨੇ ਹਮੇਸ਼ਾ ਇਲਾਕੇ ਦੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ, ਜਿਸ ਨਾਲ ਅਨੇਕਾਂ ਪਰਿਵਾਰਾਂ ਦੀ ਜ਼ਿੰਦਗੀ ਬਦਲੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List

ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਇਕਬਾਲ ਸਿੰਘ ਸਰਾਂ, ਗੌਰਵ ਬਾਂਸਲ ਵਿਕੀ, ਸ਼੍ਰੀ ਅਰੋੜਵੰਸ਼ ਸਭਾ ਦੇ ਪ੍ਰਧਾਨ ਹਰੀਸ਼ ਸਿੰਧਵਾਨੀ, ਲੱਕੀ ਦੂਆ, ਐੱਸ. ਡੀ. ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਡਾ. ਰਾਜੀਵ ਗਰਗ (ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ), ਐੱਸ.ਐੱਸ.ਡੀ. ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ, ਆੜ੍ਹਤੀਆ ਐਸੋਸੀਏਸ਼ਨ ਦੇ ਕ੍ਰਿਸ਼ਨ ਕੁਮਾਰ ਬਿੱਟੂ, ਸ਼੍ਰੀ ਸ਼ਿਰਡੀ ਸਾਈਂ ਮੰਦਰ ਚੈਰੀਟੇਬਲ ਟਰਸਟ ਦੇ ਸੰਜੇ ਸਲੂਜਾ, ਜ਼ਿਲਾ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਬੱਬੂ, ਲਾਇਨਜ਼ ਕਲੱਬ ਦੇ ਪ੍ਰਧਾਨ ਉਮੇਸ਼ ਬਾਂਸਲ, ਸਾਬਕਾ ਜਨਰਲ ਚੇਅਰਮੈਨ ਸੰਜੇ ਗਰਗ, ਯਸ਼ ਢੀਂਗਰਾ, ਕਾਲੋਨਾਈਜ਼ਰ ਰਵੀ ਪ੍ਰਕਾਸ਼ ਅਗਰਵਾਲ, ਬਣਸਲ ਕੰਸਲਟੈਂਟ ਤੋਂ ਵਿਕਾਸ ਬਾਂਸਲ, ਜੈਨ ਸਭਾ ਤੋਂ ਰਾਜੀਵ ਜੈਨ, ਸ਼ਿਵ ਸੇਵਾ ਸੰਘ ਸ਼ਾਸਤਰੀ ਮਾਰਕੀਟ ਦੇ ਪ੍ਰਧਾਨ ਸੋਮਨਾਥ ਗਰਗ, ਸ਼ਿਵ ਸੇਵਾ ਸੰਘ ਗੀਤਾ ਭਵਨ ਦੇ ਸਾਬਕਾ ਪ੍ਰਧਾਨ ਸਤੀਸ਼ ਚੀਮਾ, ਬੀ.ਵੀ.ਐੱਮ. ਕਾਨਵੈਂਟ ਸਕੂਲ ਦੇ ਚੇਅਰਮੈਨ ਪ੍ਰਮੋਦ ਅਰੋੜਾ, ਗ੍ਰੀਨ ਐਵੇਨਿਊ ਵੱਲੋਂ ਕੁਲਦੀਪ ਸਾਹੌਰੀਆ, ਸਮਾਜ ਸੇਵੀ ਸੰਜੇ ਤਾਇਲ ਅਤੇ ਪੰਕਜ ਗਰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਸਮਾਗਮ ਦੌਰਾਨ ਸਾਰੇ ਆਗੂਆਂ ਨੇ ਇਕਸੁਰ ’ਚ ਕਿਹਾ ਕਿ ਰਾਜਿੰਦਰ ਗੁਪਤਾ ਨੇ ਆਪਣੇ ਵਿਜ਼ਨ ਅਤੇ ਉਦਯੋਗਿਕ ਸੋਚ ਨਾਲ ਨਾ ਸਿਰਫ ਬਰਨਾਲਾ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਦੇ ਰਾਜਸਭਾ ’ਚ ਜਾਣ ਨਾਲ ਇਹ ਮਾਣ ਹੋਰ ਉੱਚਾਈਆਂ ਨੂੰ ਛੂਹੇਗਾ। ਸਮਾਗਮ ’ਚ ਨੌਜਵਾਨਾਂ ਨੇ ਭੀ ਉਨ੍ਹਾਂ ਦੀ ਪ੍ਰੇਰਣਾ ਤੋਂ ਸਿੱਖਣ ਦਾ ਸੰਕਲਪ ਕੀਤਾ।

ਸ਼ਿਵ ਸੇਵਾ ਸੰਘ ਦੇ ਪ੍ਰਧਾਨ ਐਡਵੋਕੇਟ ਸੋਮਨਾਥ ਗਰਗ ਤੇ ਅਰੋੜਵੰਸ ਸਭਾ ਦੇ ਪ੍ਰਧਾਨ ਹਰੀਸ਼ ਸਿੰਧਵਾਨੀ ਨੇ ਕਿਹਾ ਕਿ ਰਾਜਿੰਦਰ ਗੁਪਤਾ ਵਰਗੇ ਵਿਅਕਤੀ ਦਾ ਰਾਜਸਭਾ ਮੈਂਬਰ ਬਣਨਾ ਇਹ ਦਰਸਾਉਂਦਾ ਹੈ ਕਿ ਜੇਕਰ ਕਿਸੇ ਵਿਅਕਤੀ ’ਚ ਦ੍ਰਿੜ ਇਰਾਦਾ, ਨਿਮਰਤਾ ਅਤੇ ਸੇਵਾ ਭਾਵਨਾ ਹੋਵੇ ਤਾਂ ਉਹ ਕਿਸੇ ਵੀ ਉੱਚਾਈ ਤੱਕ ਪਹੁੰਚ ਸਕਦਾ ਹੈ। ਸਮਾਗਮ ਦੇ ਅੰਤ ’ਚ ਸਭ ਵੱਲੋਂ ਪਦਮਸ਼੍ਰੀ ਰਾਜਿੰਦਰ ਗੁਪਤਾ ਲਈ ਲੰਮੀ ਉਮਰ ਅਤੇ ਉੱਚੇ ਅਹੁਦੇ ਦੀ ਕਾਮਨਾ ਕੀਤੀ ਗਈ।
 


author

Anmol Tagra

Content Editor

Related News