ਰੈਨਾ ਨੇ ਸ਼ੇਅਰ ਕੀਤਾ ਧੋਨੀ ਦਾ ਸ਼ੂਟਿੰਗ ਵਾਲਾ ਵੀਡੀਓ, ਲੋਕ ਬੋਲੇ-ਮਾਹੀ ਮਾਰ ਰਿਹਾ ਹੈ

07/07/2020 9:50:56 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ। ਸੋਸ਼ਲ ਮੀਡੀਆ 'ਤੇ ਖਿਡਾਰੀਆਂ ਤੇ ਫੈਂਸ ਸਮੇਤ ਸਾਰੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਸੁਰੇਸ਼ ਰੈਨਾ ਨੇ ਧੋਨੀ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਧੋਨੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। 


ਰੈਨਾ ਨੇ ਟਵਿੱਟਰ 'ਤੇ ਫਾਇਰਿੰਗ ਰੇਂਜ 'ਚ ਧੋਨੀ ਦਾ ਸ਼ੂਟਿੰਗ ਕਰਨ ਵਾਲਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਜਨਮਦਿਨ ਮੁਬਾਰਕ ਹੋ ਕਪਤਾਨ ਮਹਿੰਦਰ ਸਿੰਘ ਧੋਨੀ। ਵੀਡੀਓ 'ਚ ਧੋਨੀ ਗਨ ਨਾਲ ਅਚੂਕ ਨਿਸ਼ਾਨਾ ਲਗਾਉਂਦੇ ਦਿਖ ਰਹੇ ਹਨ। ਰੈਨਾ ਵਲੋਂ ਸ਼ੇਅਰ ਕੀਤੀ ਗਈ ਧੋਨੀ ਦੀ ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਵੀਡੀਓ 'ਤੇ 45 ਹਜ਼ਾਰ ਤੋਂ ਜ਼ਿਆਦਾ ਲਾਈਕਸ ਤੇ ਇਸ ਨੂੰ 8 ਹਜ਼ਾਰ ਤੋਂ ਜ਼ਿਆਦਾ ਵਾਰ ਰੀ-ਟਵੀਟ ਵੀ ਕੀਤਾ ਗਿਆ ਹੈ। ਇਸ ਵੀਡੀਓ 'ਤੇ ਬਹੁਤ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਕੁਮੈਂਟ ਕੀਤਾ- ਮਾਹੀ-ਰੈਨਾ ਬਾਂਡ ਫਾਰਏਵਰ। ਇਕ ਯੂਜ਼ਰ ਨੇ ਕੁਮੈਂਟ 'ਚ ਲਿਖਿਆ-ਮਾਹੀ ਮਾਰ ਰਿਹਾ ਹੈ।


Gurdeep Singh

Content Editor

Related News