ਰਾਹੁਲ ਟੀ-20 ਰੈਂਕਿੰਗ ''ਚ ਦੂਜੇ ਤੇ ਕੋਹਲੀ 9ਵੇਂ ਸਥਾਨ ''ਤੇ ਕਾਇਮ

Thursday, Feb 27, 2020 - 11:20 PM (IST)

ਰਾਹੁਲ ਟੀ-20 ਰੈਂਕਿੰਗ ''ਚ ਦੂਜੇ ਤੇ ਕੋਹਲੀ 9ਵੇਂ ਸਥਾਨ ''ਤੇ ਕਾਇਮ

ਦੁਬਈ— ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਵੀਰਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਟੀ-20 ਰੈਂਕਿੰਗ 'ਚ ਦੂਜਾ ਸਥਾਨ ਬਰਕਰਾਰ ਰੱਖਿਆ ਜਦਕਿ ਕਪਤਾਨ ਵਿਰਾਟ ਕੋਹਲੀ 9ਵੇਂ ਸਥਾਨ 'ਤੇ ਕਾਇਮ ਹੈ। ਪਾਕਿਸਤਾਨ ਦੇ ਬਾਬਰ ਆਜਮ 879 ਅੰਕਾਂ ਦੇ ਨਾਲ ਚੋਟੀ 'ਤੇ ਹੈ, ਜਦਕਿ ਨਿਊਜ਼ੀਲੈਂਡ ਵਿਰੁੱਧ 5 ਮੈਚਾਂ ਦੀ ਸੀਰੀਜ਼ 'ਚ 2 ਅਰਧ ਸੈਂਕੜਿਆਂ ਨਾਲ 224 ਦੌੜਾਂ ਬਣਾਉਣ ਵਾਲੇ ਰਾਹੁਲ ਦੇ 823 ਅੰਕ ਹਨ। ਆਸਟਰੇਲੀਆਈ ਕਪਤਾਨ ਆਰੋਨ ਫਿੰਚ (820) ਆਪਣੇ ਦੇਸ਼ ਵਲੋਂ ਚੋਟੀ ਰੈਂਕਿੰਗ ਦੇ ਬੱਲੇਬਾਜ਼ ਬਣੇ ਹੋਏ ਹਨ, ਹਾਲਾਂਕਿ ਉਨ੍ਹਾਂ ਨੇ ਰਾਹੁਲ ਦੇ ਨਾਲ ਅੰਕਾਂ ਦਾ ਅੰਤਰ ਘੱਟ ਕੀਤਾ ਹੈ। ਨਿਊਜ਼ੀਲੈਂਡ ਦੇ ਕੋਲਿਨ ਮੁਨਰੋ (785) ਤੇ ਆਸਟਰੇਲੀਆ ਦੇ ਗਲੇਨ ਮੈਕਸਵੇਲ (721) ਚੋਟੀ ਪੰਜ 'ਚ ਸ਼ਾਮਲ ਹੈ।
ਕੋਹਲੀ ਦੀ ਰੈਂਕਿੰਗ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਇਹ ਭਾਰਤੀ ਕਪਤਾਨ 673 ਅੰਕਾਂ ਦੇ ਨਾਲ 9ਵੇਂ ਸਥਾਨ 'ਤੇ ਬਰਕਰਾਰ ਹੈ ਜਦਕਿ ਸੱਟ ਤੋਂ ਉੱਭਰ ਰਹੇ ਭਾਰਤ ਦੇ ਉਪ ਕਪਤਾਨ ਰੋਹਿਤ ਸ਼ਰਮਾ 662 ਅੰਕਾਂ ਦੇ ਨਾਲ ਬੱਲੇਬਾਜ਼ੀ ਸੂਚੀ 'ਚ 11ਵੇਂ ਸਥਾਨ 'ਤੇ ਬਣੇ ਹਨ। ਆਸਟਰੇਲੀਆ ਦੇ ਡੇਵਿਡ ਵਾਰਨਰ ਦਾ ਬੱਲੇਬਾਜ਼ੀ ਰੈਂਕਿੰਗ 'ਚ ਸੁਧਾਰ ਕਰਨਾ ਜਾਰੀ ਹੈ, ਜਿਸ ਨਾਲ ਉਹ 18ਵੇਂ ਸਥਾਨ 'ਤੇ ਪਹੁੰਚ ਗਏ ਜਦਕਿ ਹਮਵਤਨ ਸਟੀਵ ਸਮਿਥ 25 ਸਥਾਨ ਦੇ ਸੁਧਾਰ ਨਾਲ 53ਵੇਂ ਨੰਬਰ 'ਤੇ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਸੂਚੀ 'ਚ 12ਵੇਂ ਸਥਾਨ 'ਤੇ ਪਹੁੰਚ ਗਏ, ਜਿਸ 'ਚ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਚੋਟੀ 'ਤੇ ਬਰਕਰਾਰ ਹੈ।


author

Gurdeep Singh

Content Editor

Related News