ਨਡਾਲ ਨੇ 15 ਸਾਲ ਡੇਟ ਕਰਨ ਮਗਰੋਂ ਕੀਤਾ ਸੀ ਵਿਆਹ, ਇਕ ਦਿਨ ਹੀ ਮਨਾਇਆ ਸੀ ਹਨੀਮੂਨ

Tuesday, Nov 17, 2020 - 04:36 PM (IST)

ਨਡਾਲ ਨੇ 15 ਸਾਲ ਡੇਟ ਕਰਨ ਮਗਰੋਂ ਕੀਤਾ ਸੀ ਵਿਆਹ, ਇਕ ਦਿਨ ਹੀ ਮਨਾਇਆ ਸੀ ਹਨੀਮੂਨ

ਸਪੋਰਟਸ ਡੈਸਕ— ਰਾਫੇਲ ਨਡਾਲ ਟੈਨਿਸ ਦੀ ਦੁਨੀਆ ਦਾ ਇਕ ਚਮਕਦਾ ਸਿਤਾਰਾ ਹੈ। ਉਹ ਸਭ ਤੋਂ ਜ਼ਿਆਦਾ ਗ੍ਰੈਂਡ ਸਲੈਮ ਜਿੱਤਣ ਵਾਲਾ ਦੂਜਾ ਟੈਨਿਸ ਖਿਡਾਰੀ ਹੈ। ਉਸ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ ਬਰਾਬਰ 20 ਗ੍ਰੈਂਡ ਸਲੈਮ ਜਿੱਤੇ ਹਨ। ਨਡਾਲ ਨੇ ਇਸ ਸਾਲ 13ਵੀਂ ਵਾਰ ਫ੍ਰੈਂਚ ਓਪਨ ਖਿਤਾਬ ਆਪਣੇ ਨਾਂ ਕੀਤਾ ਸੀ।
PunjabKesari
ਇਹ ਵੀ ਪੜ੍ਹੋ : ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ

ਸਪੇਨ ਦੇ ਇਸ ਸਟਾਰ ਖਿਡਾਰੀ ਨੇ 22 ਅਕਤੂਬਰ 2019 ਨੂੰ ਆਪਣੀ ਪ੍ਰੇਮਿਕਾ ਸਿਸਕਾ ਪੇਰੇਲੋ ਨਾਲ ਵਿਆਹ ਕੀਤਾ ਸੀ। ਦੋਹਾਂ ਨੇ ਸਪੇਨ ਦੇ ਸਭ ਤੋਂ ਮਹਿੰਗੇ 'ਲਾ ਫੋਰਟਾਲੇਜਾ' ਰਿਸੋਰਟ 'ਚ ਵਿਆਹ ਕੀਤਾ ਸੀ। ਨਡਾਲ ਦੀ ਲਵ ਸਟੋਰੀ ਕਾਫ਼ੀ ਰੋਮਾਂਚਕ ਹੈ। ਉਨ੍ਹਾਂ ਨੇ ਸਿਸਕਾ ਪੇਰੇਲੋ ਦੇ ਨਾਲ 15 ਸਾਲ ਡੇਟ ਕਰਨ ਦੇ ਬਾਅਦ ਵਿਆਹ ਕੀਤਾ ਸੀ। 32 ਸਾਲਾ ਸਿਸਕਾ ਇੰਸ਼ੋਰੈਂਸ ਪਾਲਿਸੀ ਵਰਕਰ ਹੈ ਅਤੇ ਬਿਜ਼ਨੈਸ ਗ੍ਰੈਜੂਏਟ ਹੈ। ਉਹ ਰਾਫੇਲ ਨਡਾਲ ਫਾਊਂਡੇਸ਼ਨ ਦੀ ਪ੍ਰਾਜੈਕਟ ਮੈਨੇਜਰ ਵੀ ਹੈ। ਦੋਹਾਂ ਨੇ 2005 'ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰ ਕੀਤਾ ਸੀ। ਇਸ ਤੋਂ ਪਹਿਲਾਂ ਇਹ ਦੋਵੇਂ ਦੋਸਤ ਸਨ। ਦੋਹਾਂ ਨੇ ਪਿਛਲੇ ਸਾਲ ਜਨਵਰੀ 'ਚ ਪਹਿਲਾਂ ਮੰਗਣੀ ਕੀਤੀ ਤੇ ਫਿਰ ਅਕਤੂਬਰ 'ਚ ਵਿਆਹ ਦੇ ਬੰਧਨ 'ਚ ਬੱਝ ਗਏ।
PunjabKesari
ਇਹ ਵੀ ਪੜ੍ਹੋ : AUS 'ਚ ਡੇ-ਨਾਈਟ ਟੈਸਟ ਤੋਂ ਪਹਿਲਾਂ ਪੁਜਾਰਾ ਨੂੰ ਸਤਾ ਰਹੀ ਹੈ ਇਹ ਚਿੰਤਾ, ਜਾਣੋ ਪੂਰਾ ਮਾਮਲਾ

ਆਪਣੇ ਵਿਆਹ 'ਤੇ ਬੇਸ਼ੁਮਾਰ ਪੈਸੇ ਖ਼ਰਚਨ ਦੇ ਬਾਵਜੂਦ ਨਡਾਲ ਨੇ ਪਤਨੀ ਸਿਸਕਾ ਪੇਰੇਲੋ ਦੇ ਨਾਲ ਸਿਰਫ ਇਕ ਦਿਨ ਹੀ ਹਨੀਮੂਨ ਮਨਾਇਆ। ਇਸ ਦੇ ਪਿੱਛੇ ਕਾਰਨ ਸਿਰਫ ਉਨ੍ਹਾਂ ਦਾ ਟੈਨਿਸ ਪ੍ਰਤੀ ਅਥਾਹ ਪਿਆਰ ਸੀ। ਸਿਸਕਾ ਸੋਸ਼ਲ ਮੀਡੀਆ 'ਤੇ ਨਹੀਂ ਹੈ। ਸਿਸਕਾ ਨੇ ਅਜੇ ਤਕ ਸਿਰਫ ਇਕ ਵਾਰ ਹੀ ਇੰਟਰਵਿਊ ਦਿੱਤਾ ਜਿਸ 'ਚ ਉਸ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣਾ ਰਿਸ਼ਤਾ ਬਣਾਏ ਰੱਖਣ ਲਈ ਨਡਾਲ ਦੇ ਜ਼ਿਆਦਾਤਰ ਮੈਚਾਂ 'ਚ ਸ਼ਾਮਲ ਨਹੀਂ ਹੋਣਾ ਚਾਹੁੰਦੀ ਹੈ। ਉਸ ਮੁਤਾਬਕ ਨਡਾਲ ਨੂੰ ਆਪਣੇ ਖੇਡ 'ਤੇ ਧਿਆਨ ਦੇਣ ਲਈ ਸਪੇਸ ਅਤੇ ਸਮਾਂ ਚਾਹੀਦਾ ਹੈ। ਟੈਨਿਸ ਤੋਂ ਬਾਅਦ ਉਹ ਮੈਨੂੰ ਸਭ ਤੋਂ ਜ਼ਿਆਦਾ ਸਮਾਂ ਦਿੰਦੇ ਹਨ। ਸਿਸਕਾ ਲੰਬੇ ਸਮੇਂ ਬਾਅਦ 2020 'ਚ ਆਸਟਰੇਲੀਅਨ ਓਪਨ 'ਚ ਨਜ਼ਰ ਆਈ ਸੀ। ਉਦੋਂ ਨਡਾਲ ਨੇ ਨਿਕ ਕਿਰਗੀਓਸ ਨੂੰ ਚਾਰ ਸੈੱਟ ਤਕ ਚਲੇ ਮੁਕਾਬਲੇ 'ਚ ਹਰਾਇਆ ਸੀ।


author

Tarsem Singh

Content Editor

Related News