ਰਾਫੇਲ ਨਡਾਲ ਨੇ ਬਚਪਨ ਦੀ ਦੋਸਤ ਐਕਸਿਸਕਾ ਪ੍ਰੇਲੋ ਨਾਲ ਕੀਤਾ ਵਿਆਹ
Saturday, Oct 19, 2019 - 07:00 PM (IST)
ਨਵੀਂ ਦਿੱਲੀ : ਸਪੇਨ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸ਼ਨੀਵਾਰ ਨੂੰ ਮਸ਼ਹੂਰ 'ਲਾ ਫੋਰਟਾਲੇਜਾ' ਵਿਚ ਆਪਣੀ ਬਚਪਨ ਦੀ ਦੋਸਤ ਐਕਸਿਸਕੋ ਪ੍ਰੇਲੋ ਨਾਲ ਵਿਆਹ ਕਰ ਲਿਆ। 33 ਸਾਲਾ ਰਾਫੇਲ ਨੇ ਵਿਆਹ ਲਈ ਉਹ ਜਗ੍ਹਾ ਚੁਣੀ ਸੀ, ਜਿੱਥੇ 2016 ਬੀ. ਬੀ. ਸੀ. ਦੀ ਮਸ਼ਹੂਰ ਸਪਾਈ ਧ੍ਰਿਲਰ ਫਿਲਮ 'ਦਿ ਨਾਈਟ ਮੈਨੇਜਰ' ਦੀ ਸ਼ੂਟਿੰਗ ਹੋਈ ਸੀ। ਇਸ ਪੈਲੇਸ ਨੂੰ 2011 ਵਿਚ ਲਾਰਡ ਲੁਪਟਾਨ ਨੇ 75 ਮਿਲਿਅਨ ਡਾਲਰ ਵਿਚ ਖਰੀਦਿਆ ਸੀ। ਉਕਤ ਜ਼ਮੀਨ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਜ਼ਮੀਨਾਂ ਵਿਚੋਂ ਇਕ ਹੈ। ਇਸ ਜਗ੍ਹਾ 'ਤੇ ਆਉਣ ਲਈ ਮਹਿਮਾਨਾਂ ਲਈ ਖਾਸ ਹੈਲੀਕਾਪਟਰ ਮੰਗਵਾਏ ਗਏ ਸਨ। ਫੁੱਟਬਾਲਰ ਗੈਰਥ ਬੈੱਲ ਨੇ ਵੀ ਇਸ ਜਗ੍ਹਾ ਆਪਣੀ ਗਰਲਫ੍ਰੈਂਡ ਨਾਲ ਵਿਆਹ ਕੀਤਾ ਸੀ।
ਇਸ ਮੌਕੇ ਪਹੁੰਚੇ ਖਾਸ ਮਹਿਮਾਨਾਂ ਵਿਚੋਂ ਇਕ ਨਾਂ ਕਾਰਲੋਸ ਮੋਯਾ ਦਾ ਵੀ ਸੀ ਜਿਹੜੀ ਕਿ ਟੈਨਿਸ ਜਗਤ ਦਾ ਨੰਬਰ ਇਕ ਖਿਡਾਰੀ ਰਹਿ ਚੁੱਕਾ ਹੈ। ਰਾਫੇਲ ਨੇ ਬੀਤੇ ਮਾਰਚ ਵਿਚਹੀ ਇਹ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਜਲਦੀ ਹੀ ਵਿਆਹ ਕਰਨ ਜਾ ਰਿਹਾ ਹੈ । ਉਸ ਨੇ ਕਿਹਾ ਸੀ, ''ਮੈਂ ਵੀ ਪਰਿਵਾਰ ਚਾਹੁੰਦਾ ਹਾਂ, ਮੈਨੂੰ ਬੱਚਿਆਂ ਨਾਲ ਪਿਆਰ ਹੈ ਅਤੇ ਮੈਂ ਵੀ ਉਨ੍ਹਾਂ ਨੂੰ ਉਹ ਸਭ ਕੁਝ ਕਰਨ ਦੇਣਾ ਚਾਹੁੰਦੇ ਹਨ ਜੋ ਉਹ ਜ਼ਿੰਦਗੀ ਵਿਚ ਕਰਨਾ ਚਾਹੁੰਦੇ ਹਨ।'' ਜ਼ਿਕਰਯੋਗ ਹੈ ਕਿ ਜਿਸਕਾ ਰਾਫੇਲ ਦਾ ਬਚਪਨ ਦਾ ਪਿਆਰ ਹੈ। ਉਹ 14 ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਦੇ 3 ਬੱਚੇ ਹਨ- ਅਲਬਾ ਵਾਯਲੇਟ (6), ਨਵਾ ਵੈਲੇਂਟੀਨਾ (3), ਅਤੇ ਐਕਸਲ ਚਾਰਲਸ (1)। ਐਕਸਲ ਦਾ ਜਨਮ ਅਜੇ ਮਈ ਵਿਚ ਹੀ ਹੋਇਆ ਹੈ।