ਰਬਾਡਾ ਭਾਰਤ ਖ਼ਿਲਾਫ਼ ਵਨ-ਡੇ ਸੀਰੀਜ਼ ਤੋਂ ਬਾਹਰ, ਬੋਰਡ ਨੇ ਦੱਸਿਆ ਇਹ ਕਾਰਨ

Wednesday, Jan 19, 2022 - 11:33 AM (IST)

ਕੇਪਟਾਊਨ- ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ੀ ਦੇ ਮੋਹਰੀ ਕਗਿਸੋ ਰਬਾਡਾ ਭਾਰਤ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨ-ਡੇ ਕੌਮਾਂਤਰੀ ਸੀਰੀਜ਼ 'ਚ ਨਹੀਂ ਖੇਡਣਗੇ। ਉਨ੍ਹਾਂ ਨੂੰ ਕਾਰਜਭਾਰ ਪ੍ਰਬੰਧਨ ਦੇ ਤਹਿਤ ਮੰਗਲਵਾਰ ਨੂੰ ਆਰਾਮ ਦਿੱਤਾ ਗਿਆ। ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਪਾਰਲ 'ਚ ਖੇਡਿਆ ਜਾਵੇਗਾ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਬਿਆਨ 'ਚ ਕਿਹਾ ਕਿ ਤੇਜ਼ ਗੇਂਦਬਾਜ਼ ਕਗਿਸੋ ਰਬਾਡਾ ਨੂੰ ਭਾਰਤ ਦੇ ਖ਼ਿਲਾਫ਼ ਵਨ-ਡੇ ਕੌਮਾਂਤਰੀ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ 'ਤੇ ਕੰਮ ਦਾ ਬੋਝ ਵੱਧ ਹੈ ਤੇ ਅਸੀਂ ਉਨ੍ਹਾਂ ਨੂੰ ਅਗਲੇ ਮਹੀਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਪੂਰੀ ਤਰ੍ਹਾਂ ਤਰੋਤਾਜ਼ਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ

ਬੋਰਡ ਨੇ ਕਿਹਾ ਕਿ ਰਬਾਡਾ ਦੀ ਜਗ੍ਹਾ ਕਿਸੇ ਨੂੰ ਨਹੀਂ ਚੁਣਿਆ ਗਿਆ ਹੈ। ਪਰ ਜਾਰਜ ਲਿੰਡੇ ਨੂੰ ਵਾਧੂ ਸਪਿਨ ਗੇਂਦਬਾਜ਼ੀ ਬਦਲ ਦੇ ਰੂਪ 'ਚ ਟੀਮ 'ਚ ਰੱਖਿਆ ਗਿਆ ਹੈ। ਦੱਖਣੀ ਅਫ਼ਰੀਕੀ ਟੀਮ : ਤੇਂਬਾ ਬਾਵੁਮਾ (ਕਪਤਾਨ), ਕੇਸ਼ਵ ਮਹਾਰਾਜ, ਕਵਿੰਟਨ ਡਿਕਾਕ, ਜੁਬੈਰ ਹਮਜਾ, ਮਾਰਕੋ ਜੇਨਸੇਨ, ਜਾਨੇਮਨ ਮਲਾਨ, ਸਿਸਾਂਡਾ ਮਗਾਲਾ, ਏਡੇਨ ਮਾਰਕਰੈਮ, ਡੇਵਿਡ ਮਿਲਰ, ਲੁੰਗੀ ਐਨਗਿਡੀ, ਵੇਨ ਪਰਨੇਲ, ਏਦਿਲੇ ਫੇਲੁਕਵਾਇਓ, ਡਵੇਨ ਪਿ੍ਰਟੋਰੀਅਸ, ਤਬਰੇਜ਼ ਸ਼ਮਸੀ, ਰਾਸੀ ਵੇਨ ਡੇਰ ਡੁਸੇਨ, ਕਾਇਲ ਵੇਰੇਨੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News