2019 ਵਿਸ਼ਵ ਕੱਪ ਟਿਕਟ ਲਈ ਮਾਰਚ ''ਚ ਕੁਆਲੀਫਾਇਰ ਖੇਡੇਗੀ ਵਿੰਡੀਜ਼

01/15/2018 9:48:00 PM

ਨਵੀਂ ਦਿੱਲੀ— ਵਿਸ਼ਵ ਕੱਪ 2019 ਦੇ ਬਾਕੀ 2 ਸਥਾਨਾਂ ਲਈ 10 ਟੀਮਾਂ ਦੇ ਵਿੱਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਕੁਆਲੀਫਾਇਰ 'ਚ 2 ਵਾਰ ਦਾ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਦਾ ਖੇਡਣਾ ਖਿੱਚ ਦਾ ਕੇਂਦਰ ਹੋਵੇਗਾ। ਕੁਆਲੀਫਾਇਰ 4 ਮਾਰਚ ਤੋਂ 25 ਮਾਰਚ ਦੇ ਵਿਚਾਲੇ ਜ਼ਿੰਬਾਬਵੇ 'ਚ ਖੇਡਿਆ ਜਾਵੇਗਾ। ਵੈਸਟਇੰਡੀਜ਼ ਤੋਂ ਇਲਾਵਾ ਅਫਗਾਨਿਸਤਾਨ, ਆਇਰਲੈਂਡ ਤੇ ਜ਼ਿੰਬਾਬਵੇ 30 ਸਤੰਬਰ 2017 ਦੀ ਸਮਾਂ ਸੀਮਾ ਤਕ ਆਈ. ਸੀ. ਸੀ. ਵਨ ਡੇ ਰੈਂਕਿੰਗ 'ਚ ਚੋਟੀ ਦੀਆਂ 8 ਟੀਮਾਂ ਤੋਂ ਬਾਹਰ ਰਹਿਣ ਦੇ ਕਾਰਨ ਵਿਸ਼ਵ ਕੱਪ 2019 ਦੇ ਲਈ ਸਿੱਧੇ ਕੁਆਲੀਫਾਈ ਕਰਨ ਤੋਂ ਖੁੰਝ ਗਈਆਂ।
ਇਨ੍ਹਾਂ 4 ਟੀਮਾਂ ਤੋਂ ਇਲਾਵਾ ਆਈ. ਸੀ. ਸੀ. ਵਿਸ਼ਵ ਕ੍ਰਿਕਟ ਲੀਗ 'ਚ ਚੋਟੀ ਦੇ ਚਾਰ ਸਥਾਨਾਂ 'ਤੇ ਰਹਿਣ ਵਾਲੀ ਹਾਂਗਕਾਂਗ, ਨੀਦਰਲੈਂਡ, ਸਕਾਟਲੈਂਡ ਤੇ ਪਾਪੁਆ ਨਿਊਗਿਨੀ ਵੀ ਕੁਆਲੀਫਾਇਰ 'ਚ ਹਿੱਸਾ ਲਵੇਗੀ। ਬਾਕੀ 2 ਟੀਮਾਂ ਦੀ ਪੁਸ਼ਟੀ ਨਾਮੀਬਿਆ 'ਚ 8 ਤੋਂ 15 ਫਰਵਰੀ ਦੇ ਵਿਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ 2 ਮੈਚਾਂ ਨਾਲ ਹੋਵੇਗਾ। ਜਿਸ 'ਚ ਕੇਨੈਡਾ, ਕੀਨੀਆ, ਨਾਮੀਬਿਆ, ਨੇਪਾਲ, ਓਮਾਨ ਤੇ ਸਯੁੰਕਤ ਅਰਬ ਅਮੀਰਾਤ ਹਿੱਸਾ ਲੈਣਗੇ।
ਆਈ. ਸੀ. ਸੀ. ਕ੍ਰਿਕਟ ਵਿਸ਼ਵ ਲੀਗ ਕੱਪ ਕੁਆਲੀਫਾਇਰ 'ਚ ਹਿੱਸਾ ਲੈਣ ਵਾਲੀ ਟੀਮਾਂ ਨੂੰ 5-5 ਟੀਮ ਦੇ 2 ਗਰੁੱਪ 'ਚ ਵੰਡਿਆ ਗਿਆ ਹੈ। ਵੈਸਟਇੰਡੀਜ਼, ਆਇਰਲੈਂਡ, ਨੀਦਰਲੈਂਡ, ਪਾਪੁਆ ਨਿਊਗਿਨੀ ਤੇ ਆਈ. ਸੀ. ਸੀ. ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ 2 ਦੀ ਜੇਤੂ ਟੀਮ ਗਰੁੱਪ 'ਏ' 'ਚ ਅਤੇ ਅਫਗਾਨਿਸਤਾਨ, ਜ਼ਿੰਬਾਬਵੇ, ਹਾਂਗਕਾਂਗ ਤੇ ਆਈ. ਸੀ. ਸੀ. ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ 2 ਦੀ ਉਪ ਜੇਤੂ ਟੀਮ ਗਰੁੱਪ 'ਬੀ' 'ਚ ਹੈ। ਟੀਮਾਂ ਇਕ ਦੂਜੇ ਨਾਲ ਖੇਡੇਗੀ। ਗਰੁੱਪ 'ਚ ਚੋਟੀ 'ਤੇ ਰਹਿਣ ਵਾਲੀਆਂ 3 ਟੀਮਾਂ ਸੁਪਰ ਸਿਕਸ 'ਚ ਜਾਵੇਗੀ। ਗਰੁੱਪ ਪੜਾਅ 'ਚ ਇਕ ਦੂਜੇ ਨਾਲ ਨਹੀਂ ਖੇਡਣ ਵਾਲੀ ਟੀਮਾਂ ਸੁਪਰ ਸਿਕਸ 'ਚ ਆਹਮਣੇ-ਸਾਹਮਣੇ ਹੋਵੇਗੀ। ਫਾਈਨਲ 'ਚ ਪਹੁੰਚਣ ਵਾਲੀ ਟੀਮਾਂ ਵਿਸ਼ਵ ਕੱਪ 'ਚ ਜਗ੍ਹਾਂ ਬਣਾਵੇਗੀ।


Related News