ਅਫਗਾਨਿਸਤਾਨ ਪਹਿਲੀ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ, ਆਸਟ੍ਰੇਲੀਆ ਬਾਹਰ

Tuesday, Jun 25, 2024 - 11:55 AM (IST)

ਅਫਗਾਨਿਸਤਾਨ ਪਹਿਲੀ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ, ਆਸਟ੍ਰੇਲੀਆ ਬਾਹਰ

ਸਪੋਰਟਸ ਡੈਸਕ- ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 10 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਅਫਗਾਨਿਸਤਾਨ ਦੇ ਸੈਮੀਫਾਈਨਲ 'ਚ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਆਪਣੇ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਦੇ ਆਧਾਰ 'ਤੇ ਬੰਗਲਾਦੇਸ਼ ਨੇ ਟੀ-20 ਵਿਸ਼ਵ ਕੱਪ ਦੇ ਬੇਹੱਦ ਮਹੱਤਵਪੂਰਨ ਆਖਰੀ ਗਰੁੱਪ ਮੈਚ 'ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ 'ਤੇ 115 ਦੌੜਾਂ 'ਤੇ ਰੋਕ ਦਿੱਤਾ।

ਇਹ ਵੀ ਪੜ੍ਹੋ- T20 WC : ਸੈਮੀਫਾਈਨਲ 'ਚ ਪਹੁੰਚੀਆਂ ਇਹ ਚਾਰ ਟੀਮਾਂ, ਜਾਣੋ ਕਦੋਂ ਤੇ ਕਿਸ ਵਿਚਾਲੇ ਹੋਵੇਗਾ ਮੁਕਾਬਲਾ

ਸੈਮੀਫਾਈਨਲ 'ਚ ਪ੍ਰਵੇਸ਼ ਕਰਨ ਲਈ ਅਫਗਾਨਿਸਤਾਨ ਨੂੰ ਇਹ ਮੈਚ ਹਰ ਕੀਮਤ 'ਤੇ ਜਿੱਤਣਾ ਸੀ। ਹਾਲਾਂਕਿ ਇਸਦੇ ਬੱਲੇਬਾਜ਼ਾਂ, ਖਾਸ ਕਰਕੇ ਫਾਰਮ ਵਿੱਚ ਚੱਲ ਰਹੀ ਸਲਾਮੀ ਜੋੜੀ ਨੇ ਨਿਰਾਸ਼ ਕੀਤਾ। ਰਹਿਮਾਨਉੱਲ੍ਹਾ ਗੁਰਬਾਜ਼ ਨੇ 55 ਗੇਂਦਾਂ ਵਿੱਚ 43 ਦੌੜਾਂ ਬਣਾਈਆਂ ਜਦਕਿ ਇਬਰਾਹਿਮ ਜ਼ਦਰਾਨ ਨੇ 29 ਗੇਂਦਾਂ ਖੇਡ ਕੇ 18 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਰਿਸ਼ਾਦ ਹੁਸੈਨ ਨੇ ਚਾਰ ਓਵਰਾਂ ਵਿੱਚ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਤਸਕੀਨ ਅਹਿਮਦ ਨੇ ਚਾਰ ਓਵਰਾਂ ਵਿੱਚ ਸਿਰਫ਼ 12 ਦੌੜਾਂ ਦੇ ਕੇ ਇੱਕ ਵਿਕਟ ਲਈ।

ਇਹ ਵੀ ਪੜ੍ਹੋ- PCB ’ਚ ਬਦਲਾਅ ਦੀ ਤਿਆਰੀ, ਖਿਡਾਰੀਆਂ ਲਈ ਬਣੇਗਾ ਖੇਡ ਜ਼ਾਬਤਾ​​​​​​​
ਅਫਗਾਨਿਸਤਾਨ ਦੀ ਟੀਮ ਇਕ ਵਾਰ ਫਿਰ ਘੱਟ ਸਕੋਰ 'ਤੇ ਢਹਿ ਗਈ ਪਰ ਉਨ੍ਹਾਂ ਨੇ ਫਿਰ ਆਪਣੀ ਗੇਂਦਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ 17.5 ਓਵਰਾਂ 'ਚ 105 ਦੌੜਾਂ 'ਤੇ ਰੋਕ ਦਿੱਤਾ। ਲਿਟਨ ਦਾਸ ਦੇ ਅਰਧ ਸੈਂਕੜੇ (49 ਗੇਂਦਾਂ ਵਿੱਚ 5 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 54 ਦੌੜਾਂ) ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ 20 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਨਵੀਨ-ਉਲ-ਹੱਕ ਅਤੇ ਰਾਸ਼ਿਦ ਖਾਨ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ 4-4 ਵਿਕਟਾਂ ਲਈਆਂ।


author

Aarti dhillon

Content Editor

Related News