ਨਿਸ਼ਾਨੇਬਾਜ਼ੀ ਵਿਸ਼ਵ ਕੱਪ:  ਗਨੀਮਤ ਸੇਖੋਂ ਮਹਿਲਾ ਸਕੀਟ ’ਚ ਛੇਵੇਂ ਸਥਾਨ ’ਤੇ

06/18/2024 4:32:05 PM

ਨਵੀਂ ਦਿੱਲੀ : ਭਾਰਤ ਦੀ ਗਨੀਮਤ ਸੇਖੋਂ ਲੋਨਾਟੋ ਵਿੱਚ ਆਈਐੱਸਐੱਸਐੱਫ ਸ਼ਾਟਗੰਨ ਵਿਸ਼ਵ ਕੱਪ ’ਚ ਔਰਤਾਂ ਦੇ ਸਕੀਟ ਮੁਕਾਬਲੇ ਦੇ ਫਾਈਨਲ ’ਚ ਛੇਵੇਂ ਸਥਾਨ ’ਤੇ ਰਹੀ ਹੈ। ਜਦਕਿ ਕੋਈ ਵੀ ਪੁਰਸ਼ ਨਿਸ਼ਾਨੇਬਾਜ਼ ਫਾਈਨਲ ’ਚ ਜਗ੍ਹਾ ਨਾ ਬਣਾ ਸਕਿਆ। ਗਨੀਮਤ ਸੇਖੋਂ 60 ਸ਼ਾਟ ਦੇ ਫਾਈਨਲ ’ਚ ਪਹਿਲੇ 20 ਵਿਚੋਂ ਸਿਰਫ 16 ਨਿਸ਼ਾਨੇ ਹੀ ਲਾ ਸਕੀ ਅਤੇ ਮੁਕਾਬਲੇ ’ਚੋਂ ਬਾਹਰ ਹੋਣ ਵਾਲੀ ਪਹਿਲੀ ਖਿਡਾਰਨ ਬਣੀ ਜਦਕਿ ਰੀਓ ਓਲੰਪਿਕ ਚੈਂਪੀਅਨ ਡਿਆਨਾ ਬਕੋਸੀ ਨੇ 57 ਨਿਸ਼ਾਨੇ ਲਾ ਕੇ ਸੋਨ ਤਗ਼ਮਾ ਜਿੱਤਿਆ। 

ਇਸ ਤੋਂ ਪਹਿਲਾਂ ਦਿਨ ਵਿੱਚ ਗਨੀਮਤ ਨੇ ਆਪਣੇ ਪੰਜਵੇਂ ਅਤੇ ਆਖਰੀ ਕੁਆਲੀਫਿਕੇਸ਼ਨ ਰਾਊਂਡ ਵਿੱਚ ਪਰਫੈਕਟ 25 ਨਿਸ਼ਾਨੇ ਲਾਏ ਸਨ ਤੇ ਉਸ ਕੁੱਲ ਸਕੋਰ 125 ਅੰਕ ਰਿਹਾ। ਮਹਿਲਾ ਸਕੀਟ ’ਚ ਹੋਰ ਭਾਰਤੀਆਂ ਵਿੱਚੋਂ ਮਹੇਸ਼ਵਰੀ ਚੌਹਾਨ 114 ਅੰਕਾਂ ਨਾਲ 30ਵੇਂ ਅਤੇ ਰੇਜ਼ਾ ਢਿੱਲੋਂ 111 ਅੰਕਾਂ ਨਾਲ 39ਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੇ ਸਕੀਟ ਵਰਗ ’ਚ ਸ਼ੀਰਾਜ਼ ਸ਼ੇਖ ਅਤੇ ਅਨੰਤਜੀਤ ਸਿਘ 120 ਦੇ ਬਰਾਬਰ ਸਕੋਰ ਨਾਲ ਕ੍ਰਮਵਾਰ 30ਵੇਂ ਤੇ 31ਵੇਂ ਸਥਾਨ ’ਤੇ ਰਹੇ ਜਦਕਿ ਮੈਰਾਜ ਅਹਿਮਦ ਖ਼ਾਨ 113 ਅੰਕ ਲੈ ਕੇ 79ਵੇਂ ਸਥਾਨ ’ਤੇ ਰਿਹਾ। 


Tarsem Singh

Content Editor

Related News