ਕੁਆਲੀਫਾਇਰ ਡੇਨੀਅਲੀ ਨੇ ਵੀਨਸ ਨੂੰ ਹਰਾ ਕੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

03/29/2018 3:56:14 PM

ਮਿਆਮੀ, (ਬਿਊਰੋ)— ਡੇਨੀਅਲੀ ਕੋਲਿੰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡਬਲਿਊ.ਟੀ.ਏ. ਮਿਆਮੀ ਓਪਨ ਟੈਨਿਸ ਟੂਰਨਾਮੈਂਟ 'ਚ ਵੀਨਸ ਵਿਲੀਅਮਸਨ 'ਤੇ 6-2, 6-3 ਨਾਲ ਉਲਟਫੇਰ ਭਰੀ ਜਿੱਤ ਦਰਜ ਕੀਤੀ ਅਤੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। 24 ਸਾਲਾ ਕੁਆਲੀਫਾਇਰ ਦਾ ਪੇਸ਼ੇਵਰ ਖਿਡਾਰੀ ਦੇ ਤੌਰ 'ਤੇ ਇਹ ਦੂਜਾ ਹੀ ਸੈਸ਼ਨ ਹੈ। 

ਉਨ੍ਹਾਂ ਨੇ ਪਹਿਲੀ ਵਾਰ ਸਿਖਰਲੀ 10 ਰੈਂਕਿੰਗ ਦੇ ਖਿਡਾਰੀ 'ਤੇ ਜਿੱਤ ਦਰਜ ਕੀਤੀ। ਹੁਣ ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ 'ਚ ਪਹੁੰਚਣ ਦੇ ਲਈ ਉਨ੍ਹਾਂ ਦਾ ਮੁਕਾਬਲਾ ਫ੍ਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਨਾਲ ਹੋਵੇਗਾ ਜਿਨ੍ਹਾਂ ਨੇ ਚੌਥਾ ਦਰਜਾ ਪ੍ਰਾਪਤ ਐਲੀਨਾ ਸਵਿਤੋਲਿਨਾ ਨੂੰ 7-6, 7-6 ਨਾਲ ਹਰਾਇਆ। ਵਿਸ਼ਵ ਰੈਂਕਿੰਗ 'ਚ ਅੱਠਵੇਂ ਸਥਾਨ 'ਤੇ ਕਾਬਜ ਵੀਨਸ ਨੇ ਕਿਹਾ, ''ਮੈਨੂੰ ਨਹੀਂ ਲਗਦਾ ਕਿ ਮੈਂ ਆਪਣਾ ਸਰਵਸ਼੍ਰੇਸ਼ਠ ਟੈਨਿਸ ਖੇਡਿਆ।''


Related News