ਭਾਜਪਾ ਨੇ ਮਾਲੀਵਾਲ ਨੂੰ ''ਬਲੈਕਮੇਲ'' ਕਰ ਕੇ ਕੇਜਰੀਵਾਲ ਖ਼ਿਲਾਫ਼ ਸਾਜਿਸ਼ ''ਚ ਕੀਤਾ ਸ਼ਾਮਲ : ਆਤਿਸ਼ੀ

05/18/2024 12:04:01 PM

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇਤਾ ਆਤਿਸ਼ੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਗੈਰ-ਕਾਨੂੰਨੀ ਭਰਤੀ ਮਾਮਲੇ 'ਚ ਗ੍ਰਿਫ਼ਤਾਰੀ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਭਾਜਪਾ ਨੇ 'ਬਲੈਕਮੇਲ' ਕਰ ਕੇ ਮੁੱਖ ਮੰਤਰੀ ਕੇਜਰੀਵਾਲ ਖ਼ਿਲਾਫ਼ ਸਾਜਿਸ਼ ਦਾ ਹਿੱਸਾ ਬਣਾਇਆ। ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਦਿੱਲੀ ਸਰਕਾਰ 'ਚ ਕੈਬਨਿਟ ਮੰਤਰੀ ਆਤਿਸ਼ੀ ਨੇ ਦੋਸ਼ ਲਗਾਇਆ ਹੈ ਕਿ ਮਾਲੀਵਾਲ ਸੋਮਵਾਰ ਨੂੰ ਮਿਲਣ ਦਾ ਸਮਾਂ ਲਏ ਬਿਨਾਂ ਮੁੱਖ ਮੰਤਰੀ ਦੇ ਅਧਿਕਾਰਤ ਘਰ ਪਹੁੰਚੀ। ਆਤਿਸ਼ੀ ਨੇ ਕਿਹਾ,''ਉਹ ਅੰਦਰ ਕਿਉਂ ਗਈ? ਉਹ ਮਿਲਣ ਦਾ ਸਮਾਂ ਲਏ ਬਿਨਾਂ ਮੁੱਖ ਮੰਤਰੀ ਦੇ ਘਰ ਕਿਉਂ ਪਹੁੰਚੀ? ਉਸੇ ਦਿਨ ਕੇਜਰੀਵਾਲ ਰੁਝੇ ਸਨ ਅਤੇ ਉਨ੍ਹਾਂ ਨੂੰ ਨਹੀਂ ਮਿਲੇ। ਜੇਕਰ ਉਹ ਉਸ ਦਿਨ ਉਨ੍ਹਾਂ ਨੂੰ ਮਿਲੇ ਹੁੰਦੇ ਤਾਂ ਬਿਭਵ ਕੁਮਾਰ ਖ਼ਿਲਾਫ਼ ਲਗਾਏ ਗਏ ਦੋਸ਼ ਉਨ੍ਹਾਂ (ਕੇਜੀਰਵਾਲ) ਖ਼ਿਲਾਫ਼ ਲਗਾਏ ਜਾ ਸਕਦੇ ਸਨ।''

 

ਉਨ੍ਹਾਂ ਕਿਹਾ ਕਿ ਮਾਲੀਵਾਲ ਨੂੰ ਭਾਜਪਾ ਨੇ ਇਸ 'ਸਾਜਿਸ਼' ਦਾ ਚਿਹਰਾ ਬਣਾਇਆ ਹੈ। ਉਨ੍ਹਾਂ ਕਿਹਾ,''ਭਾਜਪਾ ਦਾ ਇਕ ਪੈਟਰਨ ਹੈ। ਪਹਿਲੇ ਉਹ ਮਾਮਲਾ ਦਰਜ ਕਰਵਾਉਂਦੇ ਹਨ ਅਤੇ ਫਿਰ ਨੇਤਾਵਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੰਦੇ ਹਨ। ਸਵਾਤੀ ਮਾਲੀਵਾਲ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਵਲੋਂ ਗੈਰ-ਕਾਨੂੰਨੀ ਭਰਤੀ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਸ ਸਥਿਤੀ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।'' 'ਆਪ' ਨੇਤਾ ਨੇ ਦੋਸ਼ ਲਗਾਇਆ,''ਭਾਜਪਾ ਨੇ ਮਾਲੀਵਾਲ ਨੂੰ 'ਬਲੈਕਮੇਲ' ਕੀਤਾ ਅਤੇ ਉਨ੍ਹਾਂ ਨੂੰ ਇਸ ਸਾਜਿਸ਼ ਦਾ ਚਿਹਰਾ ਬਣਾਇਆ।'' 'ਆਪ' ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਦੋਸ਼ ਲਗਾਇਆ ਹੈ ਕਿ ਕੁਮਾਰ ਨੇ ਸੋਮਵਾਰ ਨੂੰ ਕੇਜਰੀਵਾਲ ਦੇ ਅਧਿਕਾਰਤ ਘਰ ਉਨ੍ਹਾਂ ਨਾਲ ਕੁੱਟਮਾਰ ਕੀਤੀ ਪਰ ਪਾਰਟੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ ਸੀ। ਦਿੱਲੀ ਪੁਲਸ ਨੇ ਵੀਰਵਾਰ ਨੂੰ ਮਾਲੀਵਾਲ 'ਤੇ ਹਮਲੇ ਦੇ ਸੰਬੰਧ 'ਚ ਐੱਫ.ਆਈ.ਆਰ. ਦਰਜ ਕੀਤੀ ਅਤੇ ਕੁਮਾਰ ਨੂੰ ਦੋਸ਼ੀ ਬਣਾਇਆ। ਆਤਿਸ਼ੀ ਨੇ ਕਿਹਾ ਕਿ ਜੇਕਰ ਦਿੱਲੀ ਪੁਲਸ ਨਿਰਪੱਖ ਹੈ ਤਾਂ ਉਸ ਨੂੰ ਮਾਲੀਵਾਲ ਖ਼ਿਲਾਫ਼ ਕੁਮਾਰ ਦੀ ਸ਼ਿਕਾਇਤ 'ਤੇ ਵੀ ਐੱਫ.ਆਈ.ਆਰ. ਦਰਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ,''ਕੀ ਦਿੱਲੀ ਪੁਲਸ ਮਾਲੀਵਾਲ ਖ਼ਿਲਾਫ਼ ਸੁਰੱਖਿਆ ਦੀ ਉਲੰਘਣਾ ਅਤੇ ਇਕ ਸਰਕਾਰੀ ਕਰਮਚਾਰੀ ਨੂੰ ਉਸ ਦੇ ਕਰਤੱਵ ਦੀ ਪਾਲਣਾ ਤੋਂ ਰੋਕਣ ਦਾ ਮਾਮਲਾ ਦਰਜ ਕਰੇਗੀ? ਜੇਕਰ ਦਿੱਲੀ ਪੁਲਸ ਨਿਰਪੱਖ ਹੈ ਤਾਂ ਉਸ ਨੂੰ ਬਿਭਵ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰਨੀ ਚਾਹੀਦੀ ਹੈ। ਕੀ ਉਹ ਬਿਭਵ ਦੀ ਸ਼ਿਕਾਇਤ 'ਤੇ ਉਸੇ ਤਰ੍ਹਾਂ ਕਾਰਵਾਈ ਕਰੇਗੀ, ਜਿਸ ਤਰ੍ਹਾਂ ਨਾਲ ਮਾਲੀਵਾਲ ਦੀ ਸ਼ਿਕਾਇਤ 'ਤੇ ਕੀਤੀ ਗਈ? ਆਤਿਸ਼ੀ ਨੇ ਕਿਹਾ ਕਿ ਮਾਲੀਵਾਲ ਦੇ ਕਾਲ ਰਿਕਾਰਡ ਦੀ ਜਾਂਚ ਅਤੇ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ (ਇਹ ਦੇਖਣ ਲਈ) ਕਿ ਉਹ ਕਿਹੜੇ ਭਾਜਪਾ ਨੇਤਾਵਾਂ ਦੇ ਸੰਪਰਕ 'ਚ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News