ਕਤਰ ਨੇ 2022 ਵਰਲਡ ਕੱਪ ਸਟੇਡੀਅਮ ਦੇ ਉਦਘਾਟਨ ਨੂੰ ਟਾਲਿਆ

12/07/2019 6:27:05 PM

ਦੋਹਾ : ਕਤਰ ਨੇ 2022 ਵਿਚ ਹੋਣ ਵਾਲੇ ਫੀਫਾ ਵਰਲਡ ਕੱਪ ਦੇ ਆਯੋਜਨ ਵਿਚ ਇਸਤੇਮਾਲ ਹੋਣ ਵਾਲੇ ਸਟੇਡੀਅਮ ਦੇ ਉਦਘਾਟਨ ਨੂੰ ਅਗਲੇ ਸਾਲ ਤਕ ਟਾਲ ਦਿੱਤਾ ਹੈ। ਫੀਫਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਐਜੁਕੇਸ਼ਨ ਸਿਟੀ ਸਟੇਡੀਅਮ ਦਾ ਉਦਘਾਟਨ ਇਸ ਸਾਲ 18 ਦਸੰਬਰ ਨੂੰ ਕਲੱਬ ਵਰਲਡ ਕੱਪ ਦੇ ਸੈਮੀਫਾਈਨਲ ਮੈਚ ਦੌਰਾਨ ਹੋਣਾ ਸੀ। ਇਸ ਮੈਚ ਵਿਚ ਇਕ ਟੀਮ ਲਿਵਰਪੂਲ ਹੈ ਜਦਕਿ ਦੂਜੀ ਟੀਮ ਦਾ ਫੈਸਲਾ ਨਹੀਂ ਹੋਇਆ ਹੈ। ਸਟੇਡੀਅਮ ਨੂੰ ਅਧਿਕਾਰੀਆਂ ਵੱਲੋਂ ਸਰਟੀਫਿਕੇਟ ਮਿਲਣ ਵਿਚ ਹੋ ਰਹੀ ਦੇਰੀ ਕਾਰਨ ਕਲੱਬ ਵਰਲਡ ਕੱਪ ਦੇ ਇਸ ਮੁਕਾਬਲੇ ਨੂੰ ਖਲੀਫਾ ਕੌਮਾਂਤਰੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਐਜੁਕੇਸ਼ਨ ਸਿਟੀ ਦਾ ਉਦਘਾਟਨ ਹੁਣ 2020 ਵਿਚ ਹੋਵੇਗਾ ਪਰ ਫੀਫਾ ਨੇ ਇਸ ਦੇ ਲਈ ਕੋਈ ਤੈਅ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ।

PunjabKesari

ਫੀਫਾ ਨੇ ਇਕ ਬਿਆਨ 'ਚ ਕਿਹਾ, ''ਐਜੁਕੇਸ਼ਨ ਸਿਟੀ ਸਟੇਡੀਅਮ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਇਹ ਜਗ੍ਹਾ ਹੁਣ ਓਪਰੇਟਿੰਗ ਵਿਚ ਹੈ। ਹਾਲਾਂਕਿ ਜ਼ਰੂਰੀ ਸਰਟੀਫਿਕੇਟ ਹਾਸਲ ਕਰਨ ਵਿਚ ਉਮੀਦ ਤੋਂ ਵੱਧ ਸਮਾਂ ਲੱਗ ਰਿਹਾ ਹੈ। ਅਜਿਹੇ 'ਚ ਸਟੇਡੀਅਮ ਪੂਰੀ ਸਮਰੱਥਾ ਤੋਂ ਫੀਫਾ ਕਲੱਬ ਵਰਲਡ ਕੱਪ ਸੈਮੀਫਾਈਨਲ ਅਤੇ ਫਾਈਨਲ ਤੋਂ ਪਹਿਲਾਂ ਜ਼ਰੂਰੀ ਅਭਿਆਸ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ 'ਚ ਅਸਮਰਥ ਸੀ।''


Related News