ਪੀ.ਵੀ. ਸਿੰਧੂ ਦਾ ਇਹ ਨੇਕ ਕੰਮ ਜਾਣ ਕੇ ਤੁਸੀਂ ਕਹਿ ਉਠੋਗੇ, ''ਵਾਕਈ ਤੁਸੀਂ ਵਿਨਰ ਹੋ''

01/13/2018 12:40:02 PM

ਨਵੀਂ ਦਿੱਲੀ, (ਬਿਊਰੋ)— ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ 25 ਲੱਖ ਰੁਪਏ ਇੱਕ ਕੈਂਸਰ ਹਸਪਤਾਲ ਨੂੰ ਦਾਨ ਕਰ ਦਿੱਤੇ ਹਨ। ਸਿੰਧੂ ਨੇ ਇਹ ਰਕਮ ਇੱਕ ਮਸ਼ਹੂਰ ਟੀ.ਵੀ. ਸ਼ੋਅ ਵਿੱਚ ਜਿੱਤੀ ਸੀ। ਹਸਪਤਾਲ ਵੱਲੋਂ ਦੱਸਿਆ ਗਿਆ ਹੈ ਕਿ ਪੀ.ਵੀ. ਸਿੰਧੂ ਨੇ ਅਮਿਤਾਭ ਬੱਚਨ ਦੇ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਵਿੱਚ ਜਿੱਤੀ ਹੋਈ 25 ਲੱਖ ਰੁਪਏ ਦੀ ਰਾਸ਼ੀ ਦਾਨ 'ਚ ਦੇ ਦਿੱਤੀ ਹੈ। 

ਹਸਪਤਾਲ ਨੇ ਦੱਸਿਆ ਹੈ ਕਿ ਪੀ.ਵੀ. ਸਿੰਧੂ ਨੇ ਤੇਲੁਗੂ ਐਕ‍ਟਰ ਅਤੇ ਟੀ.ਡੀ.ਪੀ. ਦੇ ਸੰਸਥਾਪਕ ਐੱਨ.ਟੀ. ਰਾਮਾਰਾਵ ਦੇ ਪੁੱਤਰ ਅਤੇ ਬਾਸਵਤਾਰਾਕਮ ਇੰਡੋ ਅਮੈਰੀਕਨ ਕੈਂਸਰ ਹਾਸਪਿਟਲ ਐਂਡ ਰਿਸਰਚ ਇੰਸਟੀਚਿਊਟ ਦੇ ਪ੍ਰਧਾਨ ਐੱਨ. ਬਾਲਾਕ੍ਰਿਸ਼ਣਨ ਨੂੰ 25 ਲੱਖ ਰੁਪਏ ਦਾ ਚੈਕ ਸੌਂਪਿਆ। ਬਾਲਾਕ੍ਰਿਸ਼ਣਨ ਨੇ ਦਾਨ ਵਿੱਚ ਰਾਸ਼ੀ ਦੇਣ ਲਈ ਪੀ.ਵੀ. ਸਿੰਧੂ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪੀ.ਵੀ. ਸਿੰਧੂ ਪਦਮਸ਼੍ਰੀ, ਰਾਜੀਵ ਗਾਂਧੀ ਖੇਲ ਰਤਨ ਅਤੇ ਅਰਜੁਨ ਐਵਾਰਡ ਜਿੱਤ ਚੁੱਕੀ ਹੈ।


Related News