ਲੋਕ ਸਭਾ ਚੋਣਾਂ ਲੜਨ ਨੂੰ ਲੈ ਕੇ ਹਰਸਿਮਰਤ ਬਾਦਲ ਦਾ ਵੱਡਾ ਬਿਆਨ, ਤੁਸੀਂ ਵੀ ਸੁਣੋ (ਵੀਡੀਓ)

04/15/2024 3:28:39 PM

ਬਠਿੰਡਾ : ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦਾ ਨੂੰਹ ਹਰਸਿਮਰਤ ਬਾਦਲ ਨੇ ਲੋਕ ਸਭਾ ਚੋਣਾਂ ਲੜਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਬੀਬਾ ਬਾਦਲ ਦਾ ਕਹਿਣਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ, ਇਹ ਪਾਰਟੀ ਦਾ ਫ਼ੈਸਲਾ ਹੈ ਅਤੇ ਜੇਕਰ ਉਹ ਚੋਣ ਲੜਨਗੇ ਤਾਂ ਸਿਰਫ ਬਠਿੰਡਾ ਤੋਂ ਹੀ ਲੜਨਗੇ।

ਇਹ ਵੀ ਪੜ੍ਹੋ : ਸੰਗਰੂਰ 'ਚ ਵਿਆਹ ਵਾਲੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ, ਮੌਕੇ 'ਤੇ ਪਿਆ ਚੀਕ-ਚਿਹਾੜਾ (ਵੀਡੀਓ)

ਉਨ੍ਹਾਂ ਕਿਹਾ ਕਿ ਭਾਵੇਂ ਮੈਂ ਚੋਣ ਲੜਾਂ ਜਾਂ ਨਾ ਲੜਾਂ ਪਰ ਮੈਂ ਬਠਿੰਡਾ 'ਚ ਹੀ ਰਹਾਂਗੀ। ਚੋਣ ਮੈਨੀਫੈਸਟੋ ਬਾਰੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਅਸੀਂ ਨਾ ਕਦੇ ਗਾਰੰਟੀਆਂ ਦਿੱਤੀਆਂ ਹਨ ਅਤੇ ਨਾ ਕਦੇ ਵਾਅਦੇ ਕੀਤੇ ਹਨ ਪਰ ਜੋ ਕਿਹਾ ਹੈ, ਉਸ ਨੂੰ ਪੂਰਾ ਜ਼ਰੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵਾਅਦਾ ਨਹੀਂ ਕੀਤਾ ਸੀ ਕਿ ਇੱਥੇ ਏਮਜ਼ ਲੈ ਕੇ ਆਵਾਂਗੇ।

ਇਹ ਵੀ ਪੜ੍ਹੋ : ਨਵੀਂ ਵਿਆਹੀ ਕੁੜੀ ਰੋ-ਰੋ ਕਹਿੰਦੀ ਰਹੀ-'ਦੀਦੀ ਮੈਨੂੰ ਲੈ ਜਾਓ', ਘਰ ਪੁੱਜੇ ਤਾਂ ਬੈੱਡ 'ਤੇ ਖਿੱਲਰਿਆ ਪਿਆ ਸੀ ਚੂੜਾ (ਵੀਡ

ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਅਜੇ ਬਠਿੰਡਾ ਵਾਸਤੇ ਕਰਨਗੀਆਂ ਹਨ। ਬੀਬਾ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਬਾਰੇ ਬੋਲਦਿਆਂ ਕਿਹਾ ਕਿ ਉਹ ਪੁਰਾਣੇ ਨੇਤਾ ਹਨ ਅਤੇ ਪਾਰਟੀ ਨਾਲ ਖੜ੍ਹੇ ਹਨ ਪਰ ਉਨ੍ਹਾਂ ਦੇ ਬੱਚੇ ਬਾਗੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਵੀ ਜਿਹੜੇ ਅਹੁਦੇ ਲਏ, ਮਲੂਕਾ ਸਾਹਿਬ ਦੀ ਬਦੌਲਤ ਹੀ ਲਏ ਅਤੇ ਹੁਣ ਇਸ ਉਮਰ 'ਚ ਜਾ ਕੇ ਜੇਕਰ ਮਾਂ-ਪਿਓ ਦੀ ਨਾ ਸੁਣੋ ਤਾਂ ਗਲਤ ਗੱਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News