ਪੁਣੇ ਨੇ ਕੀਤਾ ਜਮਸ਼ੇਦਪੁਰ ਦਾ ਨੁਕਸਾਨ, ਬੈਂਗਲੁਰੂ ਪਲੇਅ ਆਫ ''ਚ

Monday, Feb 18, 2019 - 02:17 AM (IST)

ਪੁਣੇ ਨੇ ਕੀਤਾ ਜਮਸ਼ੇਦਪੁਰ ਦਾ ਨੁਕਸਾਨ, ਬੈਂਗਲੁਰੂ ਪਲੇਅ ਆਫ ''ਚ

ਜਮਸ਼ੇਦਪੁਰ- ਐੱਫ. ਸੀ. ਪੁਣੇ ਸਿਟੀ ਨੇ ਜੇ. ਆਰ. ਡੀ. ਟਾਟਾ ਸਪੋਰਟਸ ਕੰਪਲੈਕਸ ਸਟੇਡੀਅਮ 'ਚ ਖੇਡੇ ਗਏ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਪੰਜਵੇਂ ਸੀਜ਼ਨ ਦੇ ਆਪਣੇ 15ਵੇਂ ਦੌਰ ਦੇ ਮੁਕਾਬਲੇ 'ਚ ਮੇਜ਼ਬਾਨ ਜਮਸ਼ੇਦਪੁਰ ਐੱਫ. ਸੀ. ਨੂੰ 4-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਬੇਸ਼ੱਕ ਪੁਣੇ ਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਜਮਸ਼ੇਦਪੁਰ ਦੇ ਪਲੇਅ ਆਫ 'ਚ ਜਾਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਤੇ ਉਸ ਦੀ ਇਸ ਹਾਰ ਨੇ ਬੈਂਗਲੁਰੂ ਨੂੰ ਲਗਾਤਾਰ ਦੂਜੀ ਵਾਰ ਪਲੇਅ ਆਫ 'ਚ ਪਹੁੰਚਾ ਦਿੱਤਾ ਹੈ। ਬੈਂਗਲੁਰੂ ਦੇ ਕੁਆਲੀਫਾਈ ਕਰਨ ਤੋਂ ਬਾਅਦ ਹੁਣ ਪਲੇਅ ਆਫ ਦੀਆਂ ਤਿੰਨ ਸੀਟਾਂ ਲਈ ਜੰਗ ਬਾਕੀ ਰਹਿ ਗਈ ਹੈ। ਜਮਸ਼ੇਦਪੁਰ ਦਾ ਇਹ 16ਵਾਂ ਮੈਚ ਸੀ ਤੇ ਇਸ ਨੂੰ ਜਿੱਤ ਕੇ ਉਹ ਅੰਕ ਸੂਚੀ 'ਚ ਟਾਪ-4 ਵਿਚ ਪਹੁੰਚ ਸਕਦੀ ਸੀ ਪਰ ਹਾਰ ਨੇ ਉਸ ਨੂੰ ਪੰਜਵੇਂ ਸਥਾਨ 'ਤੇ ਹੀ ਬਣਾਈ ਰੱਖਿਆ। ਹੁਣ ਉਸ ਲਈ ਅੱਗੇ ਦਾ ਸਫਰ ਹੋਰ ਮੁਸ਼ਕਿਲ ਹੋ ਗਿਆ ਹੈ। ਦੂਜੇ ਪਾਸੇ ਪਹਿਲਾਂ ਹੀ ਪਲੇਅ ਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਪੁਣੇ ਨੂੰ ਇਸ ਜਿੱਤ ਨਾਲ ਅੰਕਾਂ ਦਾ ਤਾਂ ਫਾਇਦਾ ਹੋਇਆ ਪਰ ਇਸ ਮੈਚ ਤੋਂ ਪਹਿਲਾਂ ਦੀ ਹੀ ਤਰ੍ਹਾਂ 7ਵੇਂ ਸਥਾਨ 'ਤੇ ਬਣੀ ਹੋਈ ਹੈ।


author

Gurdeep Singh

Content Editor

Related News