ਰੇਨ ਨਾਲ ਡਰਾਅ ਖੇਡ ਕੇ PSG ਖਿਤਾਬ ਦੌੜ ’ਚ ਪਿਛੜਿਆ
Tuesday, May 11, 2021 - 02:19 AM (IST)
ਪੈਰਿਸ– ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਦੇ ਰੇਨ ਵਿਰੁੱਧ ਮੈਚ 1-1 ਨਾਲ ਡਰਾਅ ਖੇਡਣ ਦੇ ਕਾਰਨ ਫਰਾਂਸੀਸੀ ਫੁੱਟਬਾਲ ਲੀਗ ਦਾ ਖਿਤਾਬ ਆਪਣੇ ਕੋਲ ਬਰਕਰਾਰ ਰੱਖਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ। ਪੀ. ਐੱਸ. ਜੀ. ਨੇ ਹਾਫ ਤੋਂ ਠੀਕ ਪਹਿਲਾਂ ਨੇਮਾਰ ਦੇ ਪੈਨਲਟੀ ’ਤੇ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ। ਰੇਨ ਦੇ ਸਟ੍ਰਾਈਕਰ ਸਰੋਹੂ ਗੁਏਰਸੀ ਨੇ 70ਵੇਂ ਮਿੰਟ ਵਿਚ ਵਿੰਗਰ ਬੇਂਜਾਮਨ ਬੋਰਿਗੀਡ ਦੇ ਕਾਰਨਰ ’ਤੇ ਹੈਡਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਬਰਬਾਰੀ ਦਿਵਾਈ।
ਇਹ ਖ਼ਬਰ ਪੜ੍ਹੋ- ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)
ਹੁਣ ਜਦਕਿ ਦੋ ਦੌਰ ਦੇ ਮੈਚ ਬਚੇ ਹੋਏ ਹਨ ਤਦ ਪੀ. ਐੱਸ. ਜੀ. ਚੋਟੀ ’ਤੇ ਕਾਬਜ਼ ਲਿਲੀ ਤੋਂ ਤਿੰਨ ਅੰਕ ਪਿੱਛੇ ਤੇ ਤੀਜੇ ਸਥਾਨ ਦੀ ਟੀਮ ਮੋਨਾਕੋ ਤੋਂ ਸਿਰਫ ਦੋ ਅੰਕ ਅੱਗੇ ਹੈ। ਮੋਨਾਕੋ ਨੇ ਇਕ ਹੋਰ ਮੈਚ ਵਿਚ ਰੀਮਸ ਨੂੰ 1-0 ਨਾਲ ਹਰਾ ਕੇ ਚੈਂਪੀਅਨਸ ਲੀਗ ਵਿਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦੇ ਰੱਖਿਆ। ਉਸ ਵਲੋਂ ਇਹ ਮਹੱਤਵਪੂਰਨ ਗੋਲ ਇਲੀਅਟ ਮੈਟਾਜੋ ਨੇ 20ਵੇਂ ਮਿੰਟ ਵਿਚ ਕੀਤਾ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।