ਕਬੱਡੀ : ਦਬੰਗ ਦਿੱਲੀ ਨੇ ਹਰਿਆਣਾ ਸਟੀਲਰਸ ਨੂੰ ਹਰਾਇਆ
Monday, Jul 29, 2019 - 09:49 AM (IST)

ਮੁੰਬਈ— ਦਬੰਗ ਦਿੱਲੀ ਨੇ ਪੇਸ਼ੇਵਰ ਕਬੱਡੀ ਲੀਗ ਦੇ ਸਤਵੇਂ ਸੈਸ਼ਨ 'ਚ ਜਿੱਤ ਦਾ ਸਿਲਸਿਲਾ ਜਾਰੀ ਰਖਦੇ ਹੋਏ ਐਤਵਾਰ ਨੂੰ ਇੱਥੇ ਹਰਿਆਣਾ ਸਟੀਲਰਸ ਨੂੰ 41-21 ਨਾਲ ਕਰਾਰੀ ਹਾਰ ਦਿੱਤੀ। ਚੰਦਰਨ ਰੰਜੀਤ (11 ਅੰਕ) ਅਤੇ ਨਵੀਨ ਕੁਮਾਰ (10 ਅੰਕ) ਦੇ ਦਮਦਾਰ ਖੇਡ ਨਾਲ ਦਿੱਲੀ ਦੀ ਟੀਮ ਨੇ ਸੈਸ਼ਨ ਦੀ ਤੀਜੀ ਜਿੱਤ ਦਰਜ ਕੀਤੀ।
ਨਵੀਨ ਦਾ ਇਹ ਦੂਜਾ 'ਸੁਪਰ 10' ਸਕੋਰ ਸੀ। ਇਸ ਤੋਂ ਪਹਿਲਾਂ ਉਸ ਨੇ ਹੈਦਰਾਬਾਦ 'ਚ ਤੇਲੁਗੂ ਟਾਈਟਨਸ ਖਿਲਾਫ ਵੀ 10 ਅੰਕ ਬਣਾਏ ਸਨ। ਹਾਫ ਟਾਈਮ ਦੇ ਸਮੇਂ ਦਬੰਗ ਦਿੱਲੀ ਦੀ ਬੜ੍ਹਤ 15-10 ਦੀ ਸੀ ਪਰ ਇਸ ਤੋਂ ਬਾਅਦ ਟੀਮ ਨੇ ਹਮਲਾਵਰ ਰੁਖ ਅਪਣਾ ਲਿਆ ਅਤੇ ਹਰਿਆਣਾ ਸਟੀਲਰਸ ਦੇ ਖਿਡਾਰੀ ਉਨ੍ਹਾਂ ਨੂੰ ਰੋਕਣ 'ਚ ਅਸਫਲ ਰਹੇ।