ਪ੍ਰੋ ਕਬੱਡੀ ਲੀਗ : ਯੂ.ਪੀ. ਤੇ ਤਮਿਲ ਦਾ ਰੌਮਾਂਚਕ ਮੁਕਾਬਲਾ ਹੋਇਆ ਟਾਈ

08/24/2017 2:08:41 AM

ਲਖਨਾਊ— ਪ੍ਰੋ ਕਬੱਡੀ ਸੀਜ਼ਨ-5 'ਚ ਤਮਿਲ ਥਲਾਈਵਾਜ ਅਤੇ ਮੇਜਬਾਨ ਟੀਮ ਯੂ.ਪੀ. ਯੋਧਾ ਦਾ ਮੈਚ ਰੌਮਾਂਚਕ ਮੋੜ 'ਤੇ ਆ ਕੇ ਟਾਈ ਹੋ ਗਿਆ। ਬਾਬੂ ਬਨਾਰਸੀ ਦਾਸ ਇੰਡੋਰ ਸਟੇਡੀਅਮ 'ਚ ਬੁੱਧਵਾਰ ਨੂੰ ਖੇਡਿਆ ਗਿਆ ਇਹ ਮੁਕਾਬਲਾ 33-33 ਨਾਲ ਬਰਾਬਰੀ 'ਤੇ ਰਿਹਾ। ਤਮਿਲ ਦੇ ਲਈ ਕਪਤਾਨ ਅਜੈ ਠਾਕੁਰ ਨੇ ਸੁਪਰ-10 ਲਗਾਇਆ। ਖਰਾਬ ਸ਼ੁਰੂਆਤ ਤੋਂ ਤਮਿਲ ਨੇ ਵਧੀਆ ਵਾਪਸੀ ਕੀਤੀ, ਹਾਲਾਂਕਿ ਪਹਿਲੇ ਹਾਫ 'ਚ 11-19 ਨਾਲ ਪਿੱਛੇ ਰਹਿ ਗਈ ਪਰ ਦੂਸਰੇ ਹਾਫ 'ਚ ਉਸ ਨੇ ਮੇਜਬਾਨ ਟੀਮ ਦੇ ਖਿਲਾਫ ਇਕਤਰਫਾ ਪ੍ਰਦਰਸ਼ਨ ਕੀਤਾ ਅਤੇ ਸ਼ੁਰੂਆਤੀ 4 ਮਿੰਟ 'ਚ ਲਗਾਤਾਰ 8 ਅੰਕ ਹਾਸਲ ਕਰਕੇ ਸਕੋਰ ਬਰਾਬਰ ਕਰ ਲਿਆ। ਪ੍ਰਪੰਜਨ ਦੀ ਰੇਡ ਨੂੰ ਸਫਲ ਕਰਦੇ ਹੋਏ ਯੂ.ਪੀ. ਨੇ 28ਵੇਂ ਮਿੰਟ 'ਚ ਸਕੋਰ 23-23 ਨਾਲ ਬਰਾਬਰ ਕਰ ਲਿਆ। 38ਵੇਂ ਮਿੰਟ 'ਚ ਸੁਪਰ ਟੈਕਲ ਮਾਰ ਯੂ.ਪੀ. ਨੇ ਸਕੋਰ 32-31 ਆਪਣੇ ਪੱਖ 'ਚ ਕੀਤਾ। ਇਸ ਟੈਕਲ 'ਚ ਅਜੈ ਮੈਟ ਤੋਂ ਬਾਹਰ ਜਾ ਚੁੱਕੇ ਸੀ ਜਿਸ ਤੋਂ ਖਲਾਈਵਾਜ ਦੀ ਪਰੇਸ਼ਾਨੀ ਵੱਧ ਗਈ ਸੀ। ਆਖਰੀ 40 ਸੈਂਕਿੰਡ ਦਾ ਮੈਚ ਰੌਮਾਂਚਕ ਦੇਖਣ ਵਾਲਾ ਸੀ।


Related News