ਭੂਮਿਜ ਦੇ ਗੋਲ ਨੇ ਟਾਲੀ ਮੁੰਬਈ ਦੀ ਦੂਜੀ ਹਾਰ

Saturday, Oct 06, 2018 - 02:45 PM (IST)

ਭੂਮਿਜ ਦੇ ਗੋਲ ਨੇ ਟਾਲੀ ਮੁੰਬਈ ਦੀ ਦੂਜੀ ਹਾਰ

ਨਵੀਂ ਦਿੱਲੀ— ਧਾਕੜ ਖਿਡਾਰੀ ਪ੍ਰਾਂਜਲ ਭੂਮਿਜ ਦੇ ਦੂਜੇ ਹਾਫ ਦੇ ਇੰਜੁਰੀ ਟਾਈਮ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਮੁੰਬਈ ਸਿਟੀ ਐਫ.ਸੀ. ਨੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) 'ਚ ਸ਼ੁੱਕਰਵਾਰ ਨੂੰ ਇੱਥੇ ਕੇਰਲ ਬਲਾਸਟਰਸ ਦੇ ਨਾਲ ਡਰਾਅ ਖੇਡਿਆ। ਆਪਣੇ ਪਹਿਲੇ ਹੀ ਮੁਕਾਬਲੇ 'ਚ ਜਮਸ਼ੇਦਪੁਰ ਐੱਫ.ਸੀ. ਤੋਂ ਹਾਰ ਦਾ ਸਾਹਮਣਾ ਕਰਨ ਦੇ ਬਾਅਦ ਮੁੰਬਈ ਐੱਫ.ਸੀ. 'ਤੇ ਲਗਾਤਾਰ ਦੂਜੀ ਹਾਰ ਦਾ ਖਤਰਾ ਮੰਡਰਾ ਰਿਹਾ ਸੀ। ਅਜਿਹੇ 'ਚ ਇੰਜੁਰੀ ਟਾਈਮ 'ਚ ਭੂਮਿਜ ਨੇ ਇਕ ਹੋਰ ਖਿਡਾਰੀ ਸੰਜੂ ਪ੍ਰਧਾਨ ਦੀ ਮਦਦ ਨਾਲ ਮਹੱਤਵਪੂਰਨ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। 
PunjabKesari
ਇਸ ਸੀਜ਼ਨ ਦਾ ਆਪਣੇ ਘਰ 'ਚ ਪਹਿਲਾ ਮੁਕਾਬਲਾ ਖੇਡ ਰਹੀ ਕੇਰਲ ਬਲਾਸਟਰਸ 'ਤੇ ਇਸ ਦਾ ਅਸਰ ਵੀ ਸਾਫ ਦਿੱਖਿਆ ਅਤੇ ਹਮਲਾਵਰ ਖੇਡਦੇ ਹੋਏ ਸ਼ੁਰੂਆਤੀ 24 ਮਿੰਟ 'ਚ ਬੜ੍ਹਤ ਹਾਸਲ ਕਰ ਲਈ। ਕੇਰਲ ਦੇ ਹਾਲੀਚਰਨ ਨਾਰਜਾਰੇ ਨੇ 24ਵੇਂ ਮਿੰਟ 'ਚ ਗੋਲ ਕੀਤਾ। ਮੇਜ਼ਬਾਨ ਕੇਰਲ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ ਦਿਖਾਇਆ। ਉਸ ਨੇ ਲਗਾਤਾਰ ਮੌਕੇ ਬਣਾਏ, ਜਿਸ ਦਾ ਫਾਇਦਾ ਉਸ ਨੂੰ ਨਾਰਜਾਰੇ ਦੇ ਗੋਲ ਨਾਲ ਮਿਲਿਆ। ਮੁੰਬਈ ਦੀ ਟੀਮ ਪਹਿਲੇ ਹਾਫ 'ਚ ਕੋਈ ਬਿਹਤਰੀਨ ਮੌਕਾ ਨਹੀਂ ਬਣਾ ਸਕੀ। ਇਸ ਦੇ ਪਿੱਛੇ ਉਸ ਦੇ ਮਿਡਫੀਲਡਰ ਦਾ ਘਟੀਆ ਪ੍ਰਦਰਸ਼ਨ ਜ਼ਿੰਮੇਵਾਰ ਰਿਹਾ। ਮੁੰਬਈ ਨੇ ਹਮਲਾਵਰ ਰਹਿਣ ਦੀ ਰਣਨੀਤੀ ਅਪਣਾਈ ਪਰ ਮਿਡਫੀਲਡਰ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ।


Related News