ਪ੍ਰਿਯਾਂਸ਼ੂ ਨੂੰ ਹਰਾ ਕੇ ਪ੍ਰਣਯ ਇੰਡੀਆ ਓਪਨ ਦੇ ਕੁਆਰਟਰ ਫਾਈਨਲ ’ਚ, ਸਾਤਵਿਕ-ਚਿਰਾਗ ਵੀ ਜਿੱਤੇ

Friday, Jan 19, 2024 - 10:35 AM (IST)

ਨਵੀਂ ਦਿੱਲੀ- ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਐੱਚ. ਐੱਸ. ਪ੍ਰਣਯ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਹਮਵਤਨ ਭਾਰਤੀ ਪ੍ਰਿਯਾਂਸ਼ੂ ਰਾਜਾਵਤ ਨੂੰ ਹਰਾ ਕੇ ਇੰਡੀਆ ਓਪਨ ਸੁਪਰ-750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਥਾਂ ਬਣਾਈ, ਜਦੋਂਕਿ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਦੀ ਸ਼ੈੱਟੀ ਦੀ ਦੂਜਾ ਦਰਜਾ ਪ੍ਰਾਪਤ ਪੁਰਸ਼ ਡਬਲਜ਼ ਜੋੜੀ ਵੀ ਆਸਾਨ ਜਿੱਤ ਨਾਲ ਅੰਤਿਮ-8 ’ਚ ਪ੍ਰਵੇਸ਼ ਕਰਨ ’ਚ ਵੀ ਸਫਲ ਰਹੀ।

ਦੁਨੀਆ ਦੇ 9ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਆਪਣੇ ਅਨੁਭਵ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਦੁਨੀਆ ਦੇ 30ਵੇਂ ਨੰਬਰ ਦੇ ਖਿਡਾਰੀ ਪ੍ਰਿਯਾਂਸ਼ੂ ਨੂੰ ਦੂਜੇ ਦੌਰ ਦੇ ਮੈਚ ’ਚ 1 ਘੰਟੇ 16 ਮਿੰਟਾਂ ’ਚ 20-22, 21-14, 21-14 ਨਾਲ ਹਰਾਇਆ। ਕੁਆਰਟਰ ਫਾਈਨਲ ’ਚ ਪ੍ਰਣਯ ਦਾ ਸਾਹਮਣਾ ਚੀਨੀ ਤਾਈਪੇ ਦੇ ਵਾਂਗ ਜੂ ਵੇਈ ਅਤੇ ਉਸ ਦੇ ਹਮਵਤਨ ਸੂ ਲੀ ਯਾਂਗ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।

ਇਹ ਵੀ ਪੜ੍ਹੋ- ਭਾਰਤ 'ਚ ਸੀਰੀਜ਼ ਜਿੱਤਣ ਲਈ ਪ੍ਰਸ਼ੰਸਕ ਬਣਾਓ : ਇੰਗਲੈਂਡ ਦੇ ਸਾਬਰਾ ਤੇਜ਼ ਗੇਂਦਬਾਜ਼

ਏਸ਼ੀਆਈ ਖੇਡਾਂ ਦੇ ਚੈਂਪੀਅਨ ਸਾਤਵਿਕ ਅਤੇ ਚਿਰਾਗ ਦੀ ਵਿਸ਼ਵ ਦੀ ਦੂਜੇ ਨੰਬਰ ਦੀ ਜੋੜੀ ਨੇ ਲਿਊ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਚੀਨੀ ਤਾਈਪੇ ਦੀ ਵਿਸ਼ਵ ਦੀ 25ਵੇਂ ਨੰਬਰ ਦੀ ਜੋੜੀ ਖਿਲਾਫ ਸਿੱਧੇ ਗੇਮਾਂ ’ਚ 21-14, 21-15 ਨਾਲ ਜਿੱਤ ਦਰਜ ਕੀਤੀ।  ਸੈਮੀਫਾਈਨਲ ’ਚ ਜਗ੍ਹਾ ਬਣਾਉਣ ਲਈ ਸਾਤਵਿਕ ਅਤੇ ਚਿਰਾਗ ਦਾ ਸਾਹਮਣਾ ਕਿਮ ਐਸਟਰੂਪ ਅਤੇ ਐਂਡਰਸ ਸਕਾਰੂਪ ਰਾਸਮੁਸੇਨ ਦੀ ਡੈਨਮਾਰਕ ਦੀ 5ਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ, ਜਿਸ ਨੇ ਚੇਨ ਬੋ ਚਾਂਗ ਅਤੇ ਲਿਊ ਯੀ ਦੀ ਚੀਨ ਦੀ ਜੋੜੀ ਨੂੰ ਸਖਤ ਮੁਕਾਬਲੇ ’ਚ 13-21, 22-20, 21-11 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News