ਪ੍ਰਜਨੇਸ਼ ਮਿਆਮੀ ਓਪਨ ਦੇ ਪਹਿਲੇ ਰਾਊਂਡ 'ਚ ਬਾਹਰ

03/22/2019 2:03:03 PM

ਮਿਆਮੀ— ਕੁਆਲੀਫਾਇਰ ਪ੍ਰਜਨੇਸ਼ ਗੁਣੇਸ਼ਵਰਨ ਨੇ ਇੱਥੇ 8,359,445 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਏ.ਟੀ.ਪੀ. ਮਾਸਟਰਸ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਬਿਹਤਰੀਨ ਲੈਅ ਦੇ ਨਾਲ ਪ੍ਰਵੇਸ਼ ਕੀਤਾ ਸੀ, ਪਰ ਪੁਰਸ਼ ਸਿੰਗਲ ਦੇ ਪਹਿਲੇ ਹੀ ਦੌਰ 'ਚ ਹਾਰ ਦੇ ਨਾਲ ਉਨ੍ਹਾਂ ਦਾ ਸਫਲ ਖਤਮ ਹੋ ਗਿਆ। 29 ਸਾਲਾ ਭਾਰਤੀ ਟੈਨਿਸ ਸਟਾਰ ਪ੍ਰਜਨੇਸ਼ ਨੂੰ ਮਿਆਮੀ ਦੇ ਹਾਰਡ ਰਾਕ ਸਟੇਡੀਅਮ 'ਚ ਖੇਡੇ ਗਏ ਪਹਿਲੇ ਦੌਰ ਦੇ ਮੁਕਾਬਲੇ 'ਚ ਸਪੇਨ ਦੇ ਜਾਮੇ ਮੁਨਾਰ ਨੇ ਲਗਾਤਾਰ ਸੈੱਟ 'ਚ 7-6, 6-4 ਨਾਲ ਹਰਾ ਕੇ ਬਾਹਰ ਕਰ ਦਿੱਤਾ। 21 ਸਾਲਾ ਅਤੇ ਵਿਸ਼ਵ 'ਚ 61ਵੀਂ ਰੈਂਕ ਦੇ ਸਪੈਨਿਸ਼ ਖਿਡਾਰੀ ਨੇ ਇਕ ਘੰਟੇ 39 ਮਿੰਟ ਤੱਕ ਚਲੇ ਮੈਚ 'ਚ 84ਵੀਂ ਰੈਂਕ ਦੇ ਪ੍ਰਜਨੇਸ਼ ਨੂੰ ਹਰਾਇਆ।


Tarsem Singh

Content Editor

Related News