ਰਾਮਕੁਮਾਰ ਬਾਹਰ, ਪ੍ਰਜਨੇਸ਼ ਦੂਜੇ ਦੌਰ ''ਚ

10/16/2018 10:00:56 AM

ਨਵੀਂ ਦਿੱਲੀ— ਤੀਜਾ ਦਰਜਾ ਪ੍ਰਾਪਤ ਰਾਮਕੁਮਾਰ ਰਾਮਨਾਥਨ ਨਿੰਗਬਾਓ 'ਚ ਏ.ਟੀ.ਪੀ. ਚੈਲੰਜਰ ਟੂਰਨਾਮੈਂਟ ਤੋਂ ਬਾਹਰ ਹੋ ਗਏ ਜਦਕਿ ਪ੍ਰਜਨੇਸ਼ ਗੁਣੇਸ਼ਵਰਨ ਦੂਜੇ ਦੌਰ 'ਚ ਪਹੁੰਚ ਗਏ। ਰਾਮਕੁਮਾਰ ਨੇ ਕੋਰੀਆ ਦੇ ਯੁੰਸੇਓਂਗ ਚੁੰਗ ਖਿਲਾਫ ਪਹਿਲਾ ਸੈਟ ਜਿੱਤਿਆ ਪਰ 2 ਘੰਟੇ 16 ਮਿੰਟ ਤੱਕ ਚਲੇ ਮੁਕਾਬਲੇ 'ਚ 1-6, 7-6, 7-6 ਨਾਲ ਹਾਰ ਗਏ। 
PunjabKesari
ਇਸ ਤੋਂ ਇਲਾਵਾ ਪ੍ਰਜਨੇਸ਼ ਨੇ ਮੁਹੰਮਦ ਸਫਵਾਤ ਨੂੰ 7-6, 6-2 ਨਾਲ ਹਰਾਇਆ। ਹੁਣ ਉਹ ਚੀਨ ਦੇ ਝੇ ਲਿ ਨਾਲ ਖੇਡਣਗੇ। ਸਾਕੇਤ ਮਾਈਨੇਨੀ ਨੇ ਰੀਓਤਾ ਤਾਨੁਮਾ ਨੂੰ 6-0, 6-2 ਨਾਲ ਹਰਾ ਕੇ ਸਿੰਗਲ ਮੁੱਖ ਡਰਾਅ 'ਚ ਜਗ੍ਹਾ ਬਣਾਈ। ਹੁਣ ਉਹ ਜਾਪਾਨ ਦੇ ਰੇਂਟਾ ਤੋਕੁਡਾ ਨਾਲ ਖੇਡਣਗੇ। ਅਰਜੁਨ ਕਾਡੇ ਆਖਰੀ ਕੁਆਲੀਫਾਇੰਗ ਮੁਕਾਬਲੇ 'ਚ ਜਾਪਾਨ ਦੇ ਯੁਕੂਸੇ ਤਾਕਾਹਾਸ਼ੀ ਤੋਂ 4-6, 1-6 ਨਾਲ ਹਾਰ ਗਏ। ਯੁਵਾ ਸੁਮਿਤ ਨਾਂਗਲ ਇਟਲੀ ਦੇ ਤੀਜਾ ਦਰਜਾ ਪ੍ਰਾਪਤ ਥਾਮਸ ਫੇਬੀਆਨੋ ਨਾਲ ਖੇਡਣਗੇ।


Related News