ਜਲੰਧਰ 'ਚ ਆਹਮੋ-ਸਾਹਮਣੇ ਹੋ ਗਏ ਅਕਾਲੀ-ਕਾਂਗਰਸੀ, ਇਕ ਦੂਜੇ ਲਈ ਵਰਤੀ ਭੱਦੀ ਸ਼ਬਦਾਵਲੀ
Friday, May 10, 2024 - 05:48 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਇਕ ਜੂਨ ਨੂੰ ਪੈ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਅੱਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਉਥੇ ਹੀ ਦੂਜੇ ਪਾਸੇ ਇਸ ਦੌਰਾਨ ਅਕਾਲੀ ਦਲ ਅਤੇ ਕਾਂਗਰਸੀ ਸਮਰਥਕ ਆਹਮੋ-ਸਾਹਮਣੇ ਹੁੰਦੇ ਵਿਖਾਈ ਦਿੱਤੇ। ਦਰਅਸਲ ਮਾਮਲਾ ਉਦੋਂ ਵਿਗੜਿਆ ਜਦੋਂ ਬੀਬੀ ਨੇ ਕਿਹਾ ਕਿ ਸਾਡਾ ਲੀਡਰ ਪੰਥਕ ਹੈ ਅਤੇ ਅਸੀਂ ਪੰਥਕ ਪਾਰਟੀ ਹਾਂ। ਇਸ ਤੋਂ ਬਾਅਦ ਮਾਹੋਲ ਵਿਗੜ ਗਿਆ।
ਕਾਂਗਰਸੀ ਸਮਰਥਕ ਖੁਸ਼ਵਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਕਾਲੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਂਦੇ ਹਨ। ਇਹ ਸਾਬਤ ਕੀ ਕਰਨਾ ਚਾਹੁੰਦੇ ਹਨ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿਚ ਰੋਲੇ ਗਏ ਹਨ। ਖੁਸ਼ਵਿੰਦਰ ਸਿੰਘ ਵੱਲੋਂ ਅਕਾਲੀਆਂ 'ਤੇ ਰਮਾਲੇ ਵਿਚੋਂ ਪੈਸੇ ਖਾਣ, ਗੋਲਕਾਂ ਦੇ ਪੈਸੇ ਖਾਣ, ਚਿੱਟੇ ਦੇ ਵਪਾਰੀ ਹੋਣ ਸਬੰਧੀ ਗੰਭੀਰ ਇਲਜ਼ਾਮ ਲਾਏ ਗਏ। ਇਸ ਤੋਂ ਇਲਾਵਾ ਅਕਾਲੀ ਅਤੇ ਕਾਂਗਰਸ ਪਾਰਟੀ ਇਕ ਦੂਜੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਨਜ਼ਰ ਆਏ। ਇਸ ਦੌਰਾਨ ਮੌਕੇ ਉਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਨੇਰੀ ਨਾਲ ਛਾਈ ਕਾਲੀ ਘਟਾ, ਭਿਆਨਕ ਗਰਮੀ ਤੋਂ ਮਿਲੀ ਰਾਹਤ
ਇਹ ਵੀ ਪੜ੍ਹੋ- ਗਦਾਈਪੁਰ ’ਚ ਬੈੱਡ ’ਚੋਂ ਮਿਲੀ ਲਾਸ਼ ਵਿਨੋਦ ਦੀ ਨਹੀਂ ਸੇਵਾਮੁਕਤ ਫ਼ੌਜੀ ਦੀ ਨਿਕਲੀ, ਹੈਰਾਨ ਕਰ ਦੇਣ ਵਾਲੇ ਹੋਏ ਖ਼ੁਲਾਸੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8