ਕੁੱਲੂ ਤੇ ਲਾਹੌਲ-ਸਪੀਤੀ ’ਚ ਬਰਫ਼ਬਾਰੀ, ਦੇਸ਼ ’ਚ 16 ਮਈ ਤੋਂ ਲੂ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ

Sunday, May 12, 2024 - 11:25 PM (IST)

ਕੁੱਲੂ ਤੇ ਲਾਹੌਲ-ਸਪੀਤੀ ’ਚ ਬਰਫ਼ਬਾਰੀ, ਦੇਸ਼ ’ਚ 16 ਮਈ ਤੋਂ ਲੂ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ

ਮਨਾਲੀ/ਨਵੀਂ ਦਿੱਲੀ (ਸੋਨੂੰ, ਏ. ਐੱਨ. ਆਈ.)– ਹਿਮਾਚਲ ਦੇ ਕੁੱਲੂ ਤੇ ਲਾਹੌਲ-ਸਪੀਤੀ ’ਚ ਸਾਰਾ ਦਿਨ ਮੌਸਮ ਖ਼ਰਾਬ ਰਿਹਾ। ਪਹਾੜਾਂ ’ਤੇ ਬਰਫ਼ਬਾਰੀ ਹੋਈ, ਜਦਕਿ ਘਾਟੀ ’ਚ ਬਾਰਿਸ਼ ਜਾਰੀ ਰਹੀ, ਜਿਸ ਕਾਰਨ ਮਈ ਮਹੀਨੇ ’ਚ ਵੀ ਮਾਰਚ ਵਰਗਾ ਮਾਹੌਲ ਬਣਿਆ ਹੋਇਆ ਹੈ। ਬਰਫ਼ਬਾਰੀ ਤੇ ਮੀਂਹ ਕਾਰਨ ਮੌਸਮ ਠੰਡਾ ਹੋ ਗਿਆ ਹੈ। ਸ਼ਿੰਕੁਲਾ ਦੱਰੇ ’ਚ ਵੀ ਫਿਲਹਾਲ ਵਾਹਨਾਂ ਦੀ ਆਵਾਜਾਈ ਬੰਦ ਹੈ। ਪੁਲਸ ਨੇ ਸ਼ਨੀਵਾਰ ਦੇਰ ਰਾਤ ਸ਼ਿੰਕੁਲਾ ’ਚ ਫਸੇ ਲੋਕਾਂ ਨੂੰ ਬਚਾਅ ਲਿਆ ਹੈ।

ਲਾਹੌਲ-ਸਪੀਤੀ ਪੁਲਸ ਨੇ ਮੌਸਮ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ। ਐਤਵਾਰ ਸਵੇਰੇ ਹੀ ਰੋਹਤਾਂਗ, ਬਾਰਾਲਾਚਾ, ਸ਼ਿੰਕੁਲਾ, ਕੁੰਜੁਮ ਤੇ ਚੰਦਰਤਾਲ ’ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋਇਆ, ਜੋ ਸ਼ਾਮ ਤੱਕ ਜਾਰੀ ਰਿਹਾ।

ਇਹ ਖ਼ਬਰ ਵੀ ਪੜ੍ਹੋ : 6.5 ਬੈਂਡ ਵਾਲੀ ਕੁੜੀ ਨਾਲ ਵਿਆਹ ਤੇ ਕੈਨੇਡਾ ਭੇਜਣ ’ਤੇ ਖ਼ਰਚੇ 36 ਲੱਖ, ਹੁਣ ਕਰਨ ਲੱਗੀ 25 ਲੱਖ ਦੀ ਹੋਰ ਡਿਮਾਂਡ

ਖ਼ਰਾਬ ਮੌਸਮ ਕਾਰਨ ਸ਼ਿੰਕੁਲਾ ’ਚ ਕੁਝ ਮਜ਼ਦੂਰ ਫਸੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਜ਼ਿਲਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦਾਰਚਾ ਚੌਕੀ ਤੋਂ ਬਚਾਅ ਟੀਮ ਨੂੰ ਮੌਕੇ ’ਤੇ ਭੇਜਿਆ। ਸਫ਼ਲ ਬਚਾਅ ਤੋਂ ਬਾਅਦ 10 ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਦਾਰਚਾ ਚੈੱਕ ਪੋਸਟ ’ਤੇ ਪਹੁੰਚਾਇਆ ਗਿਆ। ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਉਨ੍ਹਾਂ ਦੀ ਅਗਲੀ ਮੰਜ਼ਿਲ ’ਤੇ ਭੇਜ ਦਿੱਤਾ ਗਿਆ ਹੈ।

ਮੌਸਮ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਪੂਰਬੀ, ਮੱਧ, ਦੱਖਣ ਪ੍ਰਾਇਦੀਪ ਤੇ ਉੱਤਰ-ਪੱਛਮੀ ਭਾਰਤ ’ਚ ਅਗਲੇ 3 ਤੋਂ 4 ਦਿਨਾਂ ਤੱਕ ਗਰਜ, ਤੂਫ਼ਾਨ ਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ ਪੱਛਮੀ ਭਾਰਤ ’ਚ 16 ਮਈ ਤੋਂ ਲੂ ਦਾ ਇਕ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News