ਪ੍ਰਗਿਆਨੰਦਾ ਬਣਿਆ ਸ਼ਤਰੰਜ ''ਚ 2600 ਅੰਕ ਛੂਹਣ ਵਾਲਾ ਘੱਟ ਉਮਰ ਦਾ ਖਿਡਾਰੀ

12/06/2019 1:29:05 AM

ਲੰਡਨ(ਨਿਕਲੇਸ਼ ਜੈਨ)- ਲੰਡਨ ਚੈੱਸ ਕਲਾਸਿਕ ਦੇ 7ਵੇਂ ਰਾਊਂਡ ਵਿਚ ਭਾਰਤ ਦੇ ਨੰਨ੍ਹੇ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਪ੍ਰਤੀਯੋਗਿਤਾ ਦੇ ਦੂਜੇ ਸੀਡ ਖਿਡਾਰੀ ਫਰਾਂਸ ਦੇ ਗ੍ਰੈਂਡ ਮਾਸਟਰ ਜੁਲੇਸ ਮੌਸਸਾਰਡ ਨੂੰ ਹਰਾਉਂਦਿਆਂ ਆਪਣੀ ਕੌਮਾਂਤਰੀ ਰੇਟਿੰਗ ਨੂੰ 2600 ਅੰਕਾਂ ਤੋਂ ਪਾਰ ਪਹੁੰਚਾ ਦਿੱਤਾ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਦੂਜਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਅਤ ਨਾਲ ਹੀ ਉਹ ਭਾਰਤੀ ਸ਼ਤਰੰਜ ਦੇ ਇਤਿਹਾਸ ਦਾ ਵੀ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ।
ਪ੍ਰਗਿਆ ਨੇ ਇਹ ਕਾਰਨਾਮਾ 14 ਸਾਲ 3 ਮਹੀਨੇ ਅਤੇ 24 ਦਿਨ ਦੀ ਉਮਰ ਵਿਚ ਕਰ ਦਿਖਾਇਆ। ਇਸ ਦੇ ਨਾਲ ਹੀ ਉਸ ਨੇ ਪਿਛਲੇ ਸਾਲ ਇਹ ਰਿਕਾਰਡ ਕਾਇਮ ਕਰਨ ਵਾਲੀ ਭਾਰਤ ਦੀ ਇਕ ਹੋਰ ਨੌਜਵਾਨ ਪ੍ਰਤਿਭਾ ਨਿਹਾਲ ਸਰੀਨ ਨੂੰ ਪਿੱਛੇ ਛੱਡਿਆ। ਨਿਹਾਲ ਨੇ ਇਹ ਕਾਰਨਾਮਾ 14 ਸਾਲ 10 ਮਹੀਨਿਆਂ ਦੀ ਉਮਰ ਵਿਚ ਕੀਤਾ ਸੀ। ਵਿਸ਼ਵ ਪੱਧਰ 'ਤੇ ਅਮਰੀਕਾ ਦੇ ਜਾਨ ਬੁਰਕ ਨੇ 14 ਸਾਲ 2 ਮਹੀਨਿਆਂ ਦੀ ਉਮਰ ਵਿਚ ਇਹ ਰਿਕਾਰਡ ਬਣਾਇਆ ਸੀ ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪ੍ਰਗਿਆ ਨੇ ਇਹ ਕੰਮ ਗ੍ਰੈਂਡ ਮਾਸਟਰ ਰਹਿੰਦੇ ਹੋਏ ਕੀਤਾ, ਜਿਸ ਨੂੰ ਸਭ ਤੋਂ ਮੁਸ਼ਕਿਲ ਮੰਨਿਆ ਜਾਂਦਾ ਹੈ।


Gurdeep Singh

Content Editor

Related News