ਗਾਖਲ ਕਬੱਡੀ ਕੱਪ ਦਾ ਪੋਸਟਰ ਜਾਰੀ

03/29/2018 3:18:22 AM

ਜਲੰਧਰ (ਵਰਿਆਣਾ)— ਸ੍ਰੀ ਹਰਿਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ, ਐੱਨ. ਆਰ. ਆਈਜ਼, ਗ੍ਰਾਮ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਗਾਖਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਵਿਚ 1 ਅਪ੍ਰੈਲ ਨੂੰ ਕਰਵਾਏ ਜਾ ਰਹੇ ਗਾਖਲ ਕਬੱਡੀ ਕੱਪ ਦਾ ਅੱਜ ਪੋਸਟਰ ਜਾਰੀ ਕਰ ਦਿੱਤਾ ਗਿਆ। ਇਸ ਮੌਕੇ ਗਾਖਲ ਕਬੱਡੀ ਕੱਪ ਦੇ ਸਰਪ੍ਰਸਤ ਜਸਵੰਤ ਸਿੰਘ ਪੱਪੂ ਗਾਖਲ ਨੇ ਦੱਸਿਆ ਕਿ ਗਾਖਲ ਕਬੱਡੀ ਕੱਪ ਦੇ ਮੌਕੇ 'ਤੇ ਐੱਮ. ਪੀ. ਚੌਧਰੀ ਸੰਤੋਖ ਸਿੰਘ, ਹਲਕਾ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਪਵਨ ਕੁਮਾਰ ਟੀਨੂੰ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪਦਮਸ਼੍ਰੀ ਹੰਸ ਰਾਜ ਹੰਸ, ਸੇਠ ਸਤਪਾਲ ਮੱਲ, ਸਰਵਣ ਸਿੰਘ ਬੱਲ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। 
ਉਨ੍ਹਾਂ ਦੱਸਿਆ ਕਿ ਸਿਆਸੀ ਭੇਦਭਾਵ ਤੋਂ ਉਪਰ ਉਠ ਕੇ ਉਕਤ ਗਾਖਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨਾਮਵਰ ਕਬੱਡੀ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਉਕਤ ਗਾਖਲ ਕਬੱਡੀ ਕੱਪ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਖੇਡ ਪ੍ਰੇਮੀ ਪਹੁੰਚ ਰਹੇ ਹਨ। 
ਉਨ੍ਹਾਂ ਦੱਸਿਆ ਕਿ ਉਕਤ ਗਾਖਲ ਕਬੱਡੀ ਕੱਪ ਵਿਚ ਸੁਖਵੰਤ ਸਿੰਘ ਸੁੱਖਾ ਗਾਖਲ, ਨੱਥਾ ਸਿੰਘ ਗਾਖਲ, ਗੁਰਦੀਪ ਸਿੰਘ ਕੈਨੇਡਾ, ਗੁਰਚਰਨ ਸਿੰਘ, ਦਲਜੀਤ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਗਾਖਲ, ਦਲਜੀਤ ਸਿੰਘ ਗਾਖਲ, ਜਸਪਾਲ ਸਿੰਘ ਗਾਖਲ, ਮੇਜਰ ਸਿੰਘ ਗਾਖਲ ਕੈਨੇਡਾ, ਬੱਗਾ ਸਿੰਘ, ਮੋਤਾ ਸਿੰਘ (ਅਲੀਚੱਕ), ਪ੍ਰਧਾਨ ਨਿਰਮਲ ਸਿੰਘ ਗਾਖਲ, ਸਰਪੰਚ ਮਹਿੰਦਰ ਸਿੰਘ, ਅਮੋਲਕ ਸਿੰਘ ਗਾਖਲ, ਪ੍ਰਧਾਨ ਬਲਬੀਰ ਸਿੰਘ, ਸੁਰਿੰਦਰ ਸਿੰਘ ਗੋਰਾ, ਗੁਰਦਿਆਲ ਸਿੰਘ, ਗੁਲਜਾਰ ਸਿੰਘ, ਜਸਵੀਰ ਸਿੰਘ, ਹਰਭਜਨ ਸਿੰਘ, ਮੋਹਨ ਲਾਲ, ਸੈਮੂਅਲ, ਨਰਿੰਦਰ ਕੌਰ, ਬਲਵਿੰਦਰ ਕੌਰ, ਪੂਜਾ, ਐੱਨ. ਆਰ. ਆਈ. ਗੁਲਵਿੰਦਰ ਸਿੰਘ ਗਾਖਲ, ਜਿੰਦੀ ਗਾਖਲ ਆਦਿ ਦਾ ਵਿਸ਼ੇਸ਼ ਸਹਿਯੋਗ ਹੈ।


Related News