ਚੋਣ ਰਿਹਰਸਲ ਦੌਰਾਨ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਨੂੰ ਨੋਟਿਸ ਜਾਰੀ

Tuesday, May 07, 2024 - 12:28 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐੱਸ. ਡੀ. ਐੱਮ. ਕਮ ਸਹਾਇਕ ਰਿਟਰਨਿੰਗ ਅਫਸਰ ਵੱਲੋਂ ਚੋਣ ਕਰਮਚਾਰੀਆਂ ਦੀਆਂ ਰਿਹਰਸਲਾਂ ਲਗਾਤਾਰ ਜਾਰੀ ਹਨ ਅਤੇ ਉਨ੍ਹਾਂ ਦੀਆਂ ਡਿਊਟੀਆਂ ਵੀ ਲਾਈਆਂ ਜਾ ਰਹੀਆਂ ਹਨ। ਬੀਤੇ ਕੱਲ੍ਹ ਹੀ ਸਥਾਨਕ ਸਹਾਇਕ ਚੋਣ ਅਧਿਕਾਰੀ ਰਵਿੰਦਰ ਸਿੰਘ ਅਰੋੜਾ ਵੱਲੋਂ ਰਿਹਰਸਲ ਕਰਵਾਉਣ ਸਮੇਂ ਕੁਝ ਕਰਮਚਾਰੀ ਗੈਰ-ਹਾਜ਼ਰ ਰਹੇ, ਜਿਨ੍ਹਾਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਨ ਸਬੰਧੀ ਜ਼ਿਲ੍ਹਾ ਅਧਿਕਾਰੀ ਨੂੰ ਲਿਖਿਆ ਗਿਆ ਹੈ। 

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ 'ਚ, 11 ਮੋਬਾਈਲ ਫੋਨ ਸਣੇ ਬਰਾਮਦ ਹੋਇਆ ਇਹ ਸਾਮਾਨ

ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਦੂਜੀ ਟਰਮ ਵਿਚ ਹੋਣ ਵਾਲੀ ਚੋਣ ਰਿਹਰਸਲ ਦੌਰਾਨ ਵੀ ਜੇਕਰ ਕੋਈ ਕਰਮਚਾਰੀ ਗੈਰ ਹਾਜ਼ਰ ਰਿਹਾ ਜਾਂ ਡਿਊਟੀ ਵਿਚ ਕੋਤਾਹੀ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਣਯੋਗ ਚੋਣ ਅਧਿਕਾਰੀ ਦੀਆਂ ਹਦਾਇਤਾਂ ’ਤੇ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਉਹ ਹਰ ਹੁਕਮ ਦੀ ਪਾਲਣਾ ਕਰਨਗੇ।

ਇਹ ਵੀ ਪੜ੍ਹੋ- ਸੁਨਿਆਰੇ ਤੋਂ 50 ਲੱਖ ਦੀ ਮੰਗੀ ਫਿਰੌਤੀ, ਨਾ ਦੇਣ 'ਤੇ ਦੁਕਾਨ 'ਤੇ ਆ ਕੇ ਚਲਾ'ਤੀਆਂ ਗੋਲ਼ੀਆਂ, ਘਟਨਾ CCTV 'ਚ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News