'ਮੋਦੀ ਨੇ ਨੌਜਵਾਨ ਤੀਰਅੰਦਾਜ਼ ਸਵਿਤਾ ਨੂੰ ਕਿਹਾ ਓਲੰਪਿਕ ਜਾ ਕੇ ਦੇਸ਼ ਦਾ ਨਾਂ ਰੌਸ਼ਨ ਕਰੋ'

Tuesday, Jan 26, 2021 - 03:55 AM (IST)

ਰਾਂਚੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ਦੀ ਬੇਟੀ ਤੇ ਇੰਟਰਨੈਸ਼ਨਲ ਤੀਰਅੰਦਾਜ਼ ਸਵਿਤਾ ਕੁਮਾਰੀ ਨੂੰ ਭਵਿੱਖ ਵਿਚ ਓਲੰਪਿਕ ਵਿਚ ਜਾ ਕੇ ਦੇਸ਼ ਲਈ ਤਮਗਾ ਜਿੱਤਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣੇ 32 ਬੱਚਿਆਂ ਵਿਚ ਸ਼ਾਮਲ ਸਵਿਤਾ ਨੂੰ ਪ੍ਰਧਾਨ ਮੰਤਰੀ ਨੇ ਓਲੰਪਿਕ ਖੇਡਾਂ ਤਕ ਪਹੁੰਚਣ ਤੇ ਤਮਗੇ ਜਿੱਤਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਮੋਦੀ ਨੇ ਕਿਹਾ ਕਿ ਖੇਡ ਦੇ ਖੇਤਰ ਵਿਚ ਝਾਰਖੰਡ ਦੇ ਟੈਲੰਟ ਨੇ ਦੇਸ਼-ਦੁਨੀਆ ਵਿਚ ਵੱਡਾ ਨਾਂ ਕੀਤਾ ਹੈ। ਮੋਦੀ ਨੇ ਸੋਮਵਾਰ ਨੂੰ ਵਰਚੂਅਲ ਗੱਲਬਾਤ ਦੌਰਾਨ ਰਾਂਚੀ ਦੀ ਕੌਮਾਂਤਰੀ ਤੀਰਅੰਦਾਜ਼ ਸਵਿਤਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਤੀਰਅੰਦਾਜ਼ੀ ਦੇ ਖੇਤਰ ਵਿਚ ਅੱਗੇ ਵਧਣ ਦਾ ਮਨ ਕਿਵੇਂ ਬਣਾਇਆ। ਇਸ ਵਿਚ ਪਰਿਵਾਰ ਦਾ ਕਿੰਨਾ ਸਹਿਯੋਗ ਮਿਲਿਆ। ਪ੍ਰਧਾਨ ਮੰਤਰੀ ਦੇ ਇਸ ਪ੍ਰਸ਼ਨ ਦੇ ਜਵਾਬ ਵਿਚ ਸਵਿਤਾ ਨੇ ਕਿਹਾ ਕਿ ਜਦੋਂ ਉਹ ਕਸਤੂਰਬਾ ਗਾਂਧੀ ਯੂਨੀਵਰਿਸਟੀ ਵਿਚ ਪੜ੍ਹਦੀ ਸੀ ਤਾਂ ਤੀਰਅੰਦਾਜ਼ੀ ਦੇ ਖੇਤਰ ਵਿਚ ਦੇਸ਼ ਲਈ ਤਮਗਾ ਜਿੱਤਣ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਅੱਗੇ ਵਧਣ ਦਾ ਫੈਸਲਾ ਲਿਆ। ਉਸ ਨੇ ਦੱਸਿਆ ਕਿ ਉਹ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਭਾਰਤ ਲਈ ਤਮਗਾ ਜਿੱਤਣਾ ਚਾਹੁੰਦੀ ਹੈ। ਸਵਿਤਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜਦੋਂ ਤਮਗਾ ਜਿੱਤਣ ’ਤੇ ਦੇਸ਼ ਲਈ ਰਾਸ਼ਟਰੀ ਧੁੰਨ ਵੱਜਦੀ ਹੈ ਤਾਂ ਉਸ ਤੋਂ ਕਾਫੀ ਖੁਸ਼ੀ ਹੁੰਦੀ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News