ਪੈਰਾਲੰਪਿਕ: PM ਅਤੇ ਰਾਸ਼ਟਰਪਤੀ ਨੇ ਨਿਸ਼ਾਨੇਬਾਜ਼ ਸਿੰਘਰਾਜ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈ
Tuesday, Aug 31, 2021 - 03:06 PM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਕਾਂਸੀ ਤਮਗਾ ਜਿੱਤਣ ਲਈ ਨਿਸ਼ਾਨੇਬਾਜ਼ ਸਿੰਘਰਾਜ ਅਡਾਨਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੇ ਮਾਣ ਹੈ। ਪੋਲੀਓ ਨਾਲ ਪੀੜਤ ਹੋਣ ਵਾਲੇ ਅਤੇ ਪਹਿਲੀ ਵਾਰ ਟੋਕੀਓ ਪੈਰਾਲੰਪਿਕ ਵਿਚ ਹਿੱਸਾ ਲੈ ਰਹੇ 39 ਸਾਲਾ ਸਿੰਘਰਾਜ ਨੇ ਕੁੱਲ 216.8 ਅੰਕ ਬਣਾ ਕੇ ਪੀ1 ਪੁਰਸ਼ 10 ਮੀਟਰ ਏਅਰ ਪਿਸਟਲ ਐਸ.ਐਚ1 ਮੁਕਾਬਲੇ ਵਿਚ ਕਾਂਸੀ ਤਮਗਾ ਜਿੱਤਿਆ, ਜੋ ਇਨ੍ਹਾਂ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਭਾਰਤ ਦਾ ਦੂਜਾ ਤਮਗਾ ਹੈ।
ਮੋਦੀ ਨੇ ਟਵੀਟ ਕੀਤਾ, ‘ਸਿੰਘਰਾਜ ਅਡਾਨਾ ਦਾ ਬੇਮਿਸਾਨ ਪ੍ਰਦਰਸ਼ਨ। ਭਾਰਤ ਦੇ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ ਨੇ ਵੱਕਾਰੀ ਕਾਂਸੀ ਤਮਗਾ ਜਿੱਤਿਆ। ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਸ਼ਾਨਦਾਰ ਸਫ਼ਲਤਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ।’
ਉਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਦੇ ਹੋਏ ਲਿਖਿਆ, ‘ਸਿੰਘਰਾਜ ਅਡਾਨਾ ਦਾ ਪੈਰਾਲੰਪਿਕ ਵਿਚ ਕਾਂਸੀ ਤਮਗਾ ਜਿੱਤਣਾ ਉਤਮਤਾ ਹਾਸਲ ਕਰਨ ਦੇ ਉਨ੍ਹਾਂ ਦੇ ਸਫ਼ਰ ਵਿਚ ਪੱਕੇ ਇਰਾਦੇ ਦਾ ਸਿਖ਼ਰ ਬਿੰਦੂ ਹੈ। ਇਸ ਸ਼ਾਨਦਾਰ ਉਪਲਬੱਧੀ ਲਈ ਉਨ੍ਹਾਂ ਨੂੰ ਵਧਾਈ। ਦੇਸ਼ ਨੂੰ ਤੁਹਾਡੇ ’ਤੇ ਮਾਣ ਹੈ। ਆਉਣ ਵਾਲੇ ਸਾਲਾਂ ਵਿਚ ਤੁਸੀਂ ਹੋਰ ਜ਼ਿਆਦਾ ਮਾਣ ਹਾਸਲ ਕਰੋ।’