ਖਿਡਾਰੀਆਂ ਤੇ ਦਰਸ਼ਕਾਂ ਨੂੰ ''ਨੋ-ਪਲਾਸਟਿਕ'' ਲਈ ਉਤਸ਼ਾਹਿਤ ਕੀਤਾ ਜਾਵੇਗਾ

Friday, Sep 13, 2019 - 10:55 PM (IST)

ਖਿਡਾਰੀਆਂ ਤੇ ਦਰਸ਼ਕਾਂ ਨੂੰ ''ਨੋ-ਪਲਾਸਟਿਕ'' ਲਈ ਉਤਸ਼ਾਹਿਤ ਕੀਤਾ ਜਾਵੇਗਾ

ਕੋਹਿਮਾ— ਦੇਸ਼ ਵਿਚ ਇਕ ਵਾਰ ਇਸਤੇਮਾਲ ਹੋਣ ਵਾਲੀ ਪਲਾਸਟਿਕ ਵਿਰੁੱਧ ਮੁਹਿੰਮ ਨੂੰ ਅਪਣਾਉਂਦੇ ਹੋਏ ਇਥੇ ਇਕ ਮਹੀਨੇ ਤਕ ਆਯੋਜਿਤ ਹੋਣ ਵਾਲੀ ਨਾਗਾ ਵਿਦਿਆਰਥੀ ਮਹਾਸੰਘ (ਐੱਨ. ਐੱਸ. ਐੱਫ.) ਸ਼ਹੀਦ ਸਮਾਰਕ ਟਰਾਫੀ ਵਿਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਕਿਸੇ ਵੀ ਸਵਰੂਪ ਵਿਚ ਇਸ ਦਾ ਇਸਤੇਮਾਲ ਨਾ ਕਰਨ। ਐੱਨ. ਐੱਸ. ਐੱਫ. ਸ਼ਹੀਦ ਸਮਾਰਕ ਫੁੱਟਬਾਲ ਟਰਾਫੀ ਦਾ ਆਯੋਜਨ ਨਾਗਾਲੈਂਡ 'ਚ ਆਂਗਮੀ ਸਟੂਡੈਂਟਸ ਐਸੋਸੀਏਸ਼ਨ (ਏ. ਐੱਸ. ਯੂ.) ਵਲੋਂ ਕੀਤਾ ਜਾਂਦਾ ਹੈ। ਇਹ ਮੁਕਾਬਲਾ 21 ਸਤੰਬਰ ਤੋਂ 19 ਅਕਤੂਬਰ ਤਕ ਆਯੋਜਿਤ ਕੀਤਾ ਜਾਵੇਗਾ।


author

Gurdeep Singh

Content Editor

Related News