ਇਸ ਧਾਕੜ ਖਿਡਾਰੀ ਨੇ ਖੇਡੀ ਰਿਕਾਰਡ ਤੋੜ ਪਾਰੀ, 175 ਸਾਲਾਂ ''ਚ ਹੋਇਆ ਅਜਿਹਾ ਕਾਰਨਾਮਾ!

Thursday, Jul 06, 2017 - 11:31 AM (IST)

ਇਸ ਧਾਕੜ ਖਿਡਾਰੀ ਨੇ ਖੇਡੀ ਰਿਕਾਰਡ ਤੋੜ ਪਾਰੀ, 175 ਸਾਲਾਂ ''ਚ ਹੋਇਆ ਅਜਿਹਾ ਕਾਰਨਾਮਾ!

ਨਵੀਂ ਦਿੱਲੀ— ਇੰਗਲੈਂਡ ਕ੍ਰਿਕਟ ਟੀਮ 'ਚ ਇਨ੍ਹੀਂ ਦਿਨੀਂ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਦੀ ਲਹਿਰ ਚੱਲ ਰਹੀ ਹੈ। ਕੁਝ ਹੀ ਸਮਾਂ ਪਹਿਲਾਂ ਦੱਖਣ ਅਫਰੀਕਾ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ 'ਚ ਉਨ੍ਹਾਂ ਨੇ ਛੇ ਖਿਡਾਰੀਆਂ ਨੂੰ ਪਹਿਲੀ ਵਾਰ ਕੌਮਾਂਤਰੀ ਕ੍ਰਿਕਟ ਖੇਡਣ ਦਾ ਮੌਕਾ ਦਿੱਤਾ ਸੀ। ਦਰਅਸਲ, ਇੰਗਲੈਂਡ ਕ੍ਰਿਕਟ 'ਚ ਹੁਣ ਤੋਂ 2019 ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਹੋ ਗਈ ਹੈ। ਛੇਤੀ ਹੀ ਇਸ ਦੌੜ 'ਚ ਇੱਕ ਹੋਰ ਖਿਡਾਰੀ ਦਾ ਨਾਂ ਜੁੜ ਸਕਦਾ ਹੈ। ਇਸ ਖਿਡਾਰੀ ਨੇ ਕਾਉਂਟੀ ਕ੍ਰਿਕਟ 'ਚ ਰਿਕਾਰਡ ਤੋੜ ਪਾਰੀ ਖੇਡ ਕੇ ਸਾਰਿਆਂ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ।
ਲਾਜਵਾਬ ਪਾਰੀ, ਬਣ ਗਿਆ ਨਵਾਂ ਰਿਕਾਰਡ
ਅਸੀ ਇੱਥੇ ਗੱਲ ਕਰ ਰਹੇ ਹਾਂ ਇੰਗਲੈਂਡ ਦੇ 25 ਸਾਲਾਂ ਦੇ ਕ੍ਰਿਕਟਰ ਸ਼ਾਨ ਡਿਕਸਨ ਦੀ। ਇਸ ਯੁਵਾ ਖਿਡਾਰੀ ਨੇ ਇੰਗਲੈਂਡ ਦੇ ਕਾਉਂਟੀ ਕ੍ਰਿਕਟ 'ਚ ਤਮਾਮ ਦਿੱਗਜ ਖਿਡਾਰੀਆਂ ਦੀ ਹਾਜ਼ਰੀ 'ਚ ਲਾਜਵਾਬ ਪਾਰੀ ਖੇਡੀ ਹੈ। ਡਿਕਸਨ ਨੇ ਕੇਂਟ ਟੀਮ ਵੱਲੋਂ ਨਾਰਥਮਪਟਨਸ਼ਰ ਖਿਲਾਫ 318 ਦੌੜਾਂ ਦੀ ਇਤਿਹਾਸਿਕ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ ਪਿੱਚ 'ਤੇ 520 ਮਿੰਟ ਬਿਤਾਏ ਅਤੇ 408 ਗੇਂਦਾਂ ਦਾ ਸਾਹਮਣਾ ਕੀਤਾ। ਆਪਣੀ ਇਸ ਲਾਜਵਾਬ ਪਾਰੀ 'ਚ ਡਿਕਸਨ ਨੇ ਤਿੰਨ ਛੱਕੇ ਅਤੇ 31 ਚੌਕੇ ਜੜੇ। ਉਨ੍ਹਾਂ ਦੀ ਇਹ ਪਾਰੀ ਇਸ ਕਲੱਬ ਦੀ 175 ਸਾਲਾਂ 'ਚ ਦੂਜੀ ਸਭ ਤੋਂ ਵੱਡੀ ਪਾਰੀ ਸਾਬਤ ਹੋਈ ਹੈ। ਉਹ ਸਭ ਤੋਂ ਵੱਡੀ ਪਾਰੀ ਤੋਂ ਸਿਰਫ 14 ਦੌੜਾਂ ਨਾਲ ਪਿੱਛੇ ਰਹਿ ਗਏ। ਸਭ ਤੋਂ ਵੱਡੀ ਪਾਰੀ 1934 'ਚ ਬਿਲ ਏਸ਼ਵੁਡ ਨੇ 332 ਦੌੜਾਂ ਬਣਾਕੇ ਖੇਡੀ ਸੀ। ਜਵਾਬ 'ਚ ਉਤਰੀ ਨਾਰਥਮਪਟਨਸ਼ਰ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਤਿੰਨ ਵਿਕਟਾਂ ਉੱਤੇ 242 ਦੌੜਾਂ ਬਣਾ ਲਈਆਂ ਸਨ।
ਰਿਕਾਰਡ ਤੋੜ ਸਾਂਝੇਦਾਰੀ ਵੀ ਬਣੀ
ਕੇਂਟ ਦੀ ਟੀਮ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਪਹਿਲੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਉੱਤੇ 701 ਦੌੜਾਂ ਦਾ ਵਿਸ਼ਾਲ ਸਕੋਰ ਬਣਾਕੇ ਪਾਰੀ ਘੋਸ਼ਿਤ ਕੀਤੀ। ਇਸ ਵਿਸ਼ਾਲ ਸਕੋਰ ਵਿੱਚ ਡਿਕਸਨ ਦੇ 318 ਦੌੜਾਂ ਦੇ ਇਲਾਵਾ ਜੋ ਡੇਨਲੀ ਦਾ ਵੀ ਅਹਿਮ ਯੋਗਦਾਨ ਰਿਹਾ। ਡੇਨਲੀ ਨੇ 226 ਗੇਂਦਾਂ ਵਿੱਚ 182 ਦੌੜਾਂ ਦੀ ਪਾਰੀ ਖੇਡੀ ਜਿਸ ਦੌਰਾਨ ਉਨ੍ਹਾਂਨੇ 5 ਛੱਕੇ ਅਤੇ 15 ਚੌਕੇ ਜੜੇ। ਡਿਕਸਨ ਅਤੇ ਡੇਨਲੀ ਵਿਚਾਲੇ ਦੂਜੇ ਵਿਕਟ ਲਈ 369 ਦੌੜਾਂ ਦੀ ਵਿਸ਼ਾਲ ਸਾਂਝੇਦਾਰੀ ਹੋਈ ਜੋ ਇਸ ਕਲੱਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਾਂਝੇਦਾਰੀ ਬਣ ਗਈ। ਪਿਛਲੇ 175 ਸਾਲਾਂ 'ਚ ਕੇਂਟ ਦੀ ਕਿਸੇ ਵੀ ਜੋੜੀ ਨੇ ਇੰਨੀ ਵੱਡੀ ਸਾਂਝੇਦਾਰੀ ਨਹੀਂ ਕੀਤੀ।


Related News