ਪੀ.ਕੇ.ਐੱਲ. ਟੀਮ ਤਮਿਲ ਥਲਾਈਵਾਸ ਨੇ ਭਾਸਕਰਨ ਨੂੰ ਕੋਚ ਨਿਯੁਕਤ ਕੀਤਾ

04/17/2018 9:48:14 AM

ਚੇਨਈ (ਬਿਊਰੋ)— ਪੇਸ਼ੇਵਰ ਕਬੱਡੀ ਲੀਗ (ਪੀ.ਕੇ.ਐੱਲ.) ਦੀ ਚੇਨਈ ਦੀ ਟੀਮ ਤਮਿਲ ਥਲਾਈਵਾਸ ਨੇ ਸੋਮਵਾਰ ਨੂੰ ਇਦਾਚੇਰੀ ਭਾਸਕਰਨ ਨੂੰ ਆਪਣਾ ਕੋਚ ਨਿਯੁਕਤ ਕੀਤਾ ਹੈ। ਇੱਥੇ ਜਾਰੀ ਬਿਆਨ ਦੇ ਮੁਤਾਬਕ ਭਾਸਕਰਨ ਯੂ ਮੁੰਬਾ ਦੇ ਸਾਬਕਾ ਕੋਚ ਹਨ।

ਉਹ ਕਾਸ਼ੀਨਾਥ ਭਾਸਕਰਨ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਤਕਨੀਕੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਤਮਿਲ ਥਲਾਈਵਾਸ ਦੇ ਸਹਿ ਮਾਲਕਾਂ 'ਚ ਦਿੱਗਜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਸ਼ਾਮਲ ਹਨ। ਭਾਸਕਰਨ ਦੇ ਕੋਲ ਰਾਸ਼ਟਰੀ ਖੇਡ ਅਦਾਰੇ ਤੋਂ ਕੋਚਿੰਗ ਦਾ ਡਿਪਲੋਮਾ ਹੈ। ਉਹ ਪਹਿਲਾਂ ਰਾਸ਼ਟਰੀ ਟੀਮ ਦੇ ਕੋਚ ਰਹਿ ਚੁੱਕੇ ਹਨ। ਉਨ੍ਹਾਂ ਦੇ ਕੋਚ ਰਹਿੰਦੇ ਹੋਏ ਯੂ ਮੁੰਬਾ ਨੇ ਦੂਜੇ ਸੈਸ਼ਨ 'ਚ ਪੀ.ਕੇ.ਐੱਲ. ਖਿਤਾਬ ਜਿੱਤਿਆ ਸੀ।


Related News