ਪਾਰਟੀ ''ਚ ਐਨੀ ਨੂੰ ਮਿਲਿਆ ਸੀ ਫਿਲਿਪ
Saturday, Feb 24, 2018 - 05:02 AM (IST)

ਜਲੰਧਰ— ਬ੍ਰਾਜ਼ੀਲ ਫੁੱਟਬਾਲ ਟੀਮ ਦੇ ਮਿਡਫੀਲਡਰ ਫਿਲਿਪ ਕੋਟਿਨਹੋ ਨੇ ਐਨੀ ਨਾਲ ਸਾਲ 2012 'ਚ ਵਿਆਹ ਕੀਤਾ ਸੀ। ਫਿਲਿਪ ਸਭ ਤੋਂ ਪਹਿਲਾਂ ਐਨੀ ਨੂੰ ਇਕ ਪਾਰਟੀ 'ਚ ਮਿਲਿਆ ਸੀ। ਫਿਲਿਪ ਜਦੋਂ 14 ਸਾਲ ਦਾ ਸੀ, ਉਦੋਂ ਰੀਓ ਡੀ ਜੇਨੇਰੀਓ ਦੀ ਟੀਮ 'ਚ ਜਗ੍ਹਾ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਐਨੀ ਨਾਲ ਫਿਲਿਪ ਦੀ ਮੁਲਾਕਾਤ 2007 'ਚ ਉਸ ਦੇ ਦੋਸਤਾਂ ਨੇ ਇਕ ਪਾਰਟੀ ਦੌਰਾਨ ਕਰਾਈ ਸੀ। ਇਸ ਤੋਂ ਬਾਅਦ ਦੋਵਾਂ ਨੇ ਡੇਟਿੰਗ ਸ਼ੁਰੂ ਕਰ ਦਿੱਤੀ। ਦੋਵਾਂ 'ਚ ਨੇੜਤਾ ਇੰਨੀ ਵਧ ਗਈ ਕਿ ਐਨੀ ਫਿਲਿਪ ਨਾਲ ਹੀ ਰਹਿਣ ਲੱਗੀ। ਫਿਲਿਪ ਦਾ ਜਿਥੇ ਵੀ ਮੈਚ ਹੁੰਦਾ, ਐਨੀ ਉਸ ਦੇ ਨਾਲ ਹੀ ਰਹਿੰਦੀ। ਕਿਹਾ ਜਾਂਦਾ ਹੈ ਕਿ ਫਿਲਿਪ ਨੇ ਐਨੀ ਨੂੰ ਟੂਰ ਦੌਰਾਨ ਆਪਣੇ ਨਾਲ ਰੱਖਣ ਲਈ ਚੰਗੇ-ਚੰਗੇ ਆਫਰ ਵੀ ਠੁਕਰਾ ਦਿੱਤੇ। ਵਿਆਹ ਤੋਂ ਉਨ੍ਹਾਂ ਦੀ ਇਕ ਬੇਟੀ ਮਾਰੀਆ ਵੀ ਹੈ।