ਪੰਜਾਬ: ਕਾਂਗਰਸ ਪਾਰਟੀ ਨੇ 6 ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢੇ 2 ਲੀਡਰ
Wednesday, Jun 18, 2025 - 08:58 AM (IST)

ਮਲੋਟ (ਜੁਨੇਜਾ)- ਕਾਂਗਰਸ ਪਾਰਟੀ ਦੀ ਬਲਾਕ ਮੀਟਿੰਗ ’ਚ ਫਿਰ ਅਨੁਸਾਸ਼ਨ ਭੰਗ ਕਰਨ ਦੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਕਾਂਗਰਸ ਨੇ ਐੱਮ. ਸੀ. ਅਸ਼ਵਨੀ ਖੇੜਾ ਤੇ ਉਸ ਦੇ ਭਰਾ ਨੂੰ 6 ਸਾਲਾਂ ਲਈ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ।
ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਕਿਹਾ ਹੈ ਕਿ 23 ਮਈ ਨੂੰ ‘ਸੰਵਿਧਾਨ ਬਚਾਓ ਰੈਲੀ’ ਮੌਕੇ ਕਾਂਗਰਸ ਦੇ ਅਸ਼ਵਨੀ ਖੇੜਾ, ਜੁਗਰਾਜ ਖੇੜਾ ਅਤੇ ਜਸਪਾਲ ਸਿੰਘ ਔਲਖ ਨੇ ਅਨੁਸ਼ਾਸਨ ਭੰਗ ਕਰ ਕੇ ਰੈਲੀ ’ਚ ਹੱਲਾਗੁੱਲਾ ਕੀਤਾ ਸੀ, ਜਿਸ ਤੋਂ ਬਾਅਦ ਪਾਰਟੀ ਨੇ ਵੱਖ-ਵੱਖ ਲੈਵਲ ’ਤੇ ਨੋਟਿਸ ਜਾਰੀ ਕੀਤੇ ਸਨ।
ਇਹ ਖ਼ਬਰ ਵੀ ਪੜ੍ਹੋ - ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ALERT ਜਾਰੀ
ਵਾਰ-ਵਾਰ ਅਨੁਸਾਸ਼ਨ ਭੰਗ ਕਰਨ ’ਤੇ ਕਾਂਗਰਸ ਪਾਰਟੀ ਅਸ਼ਵਨੀ ਖੇੜਾ ਅਤੇ ਜੁਗਰਾਜ ਖੇੜਾ ਨੂੰ 6 ਸਾਲਾਂ ਲਈ ਕਾਂਗਰਸ ਪਾਰਟੀ ’ਚੋਂ ਬਾਹਰ ਕੱਢਣ ਦਾ ਫ਼ੈਸਲਾ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8