ਪੰਜਾਬ ''ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ, ਖੇਤ ''ਚ ਚਲਾ ਰਿਹਾ ਸੀ ਟਰੈਕਟਰ

Sunday, Jun 15, 2025 - 10:13 AM (IST)

ਪੰਜਾਬ ''ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ, ਖੇਤ ''ਚ ਚਲਾ ਰਿਹਾ ਸੀ ਟਰੈਕਟਰ

ਕੋਟ ਈਸੇ ਖਾਂ (ਗਰੋਵਰ, ਸੰਜੀਵ) : ਇਸ ਵੇਲੇ ਜਿੱਥੇ ਪੂਰਾ ਪੰਜਾਬ ਗਰਮੀ 'ਚ ਝੁਲਸ ਰਿਹਾ ਹੈ ਅਤੇ ਲੋਕ ਹਾਲੋਂ-ਬੇਹਾਲ ਹੋਏ ਪਏ ਹਨ, ਉੱਥੇ ਹੀ ਬੀਤੀ ਸ਼ਾਮ ਸੂਬੇ ਦੇ ਕੁੱਝ ਜ਼ਿਲ੍ਹਿਆਂ 'ਚ ਆਈ ਤੇਜ਼ ਹਨ੍ਹੇਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਦਿਵਾਈ, ਉੱਥੇ ਹੀ ਮੋਗਾ ਦੇ ਪਿੰਡ 'ਚ ਇਹ ਹਨ੍ਹੇਰੀ ਇਕ ਕਿਸਾਨ 'ਤੇ ਮੌਤ ਬਣ ਕੇ ਝੂਲ ਗਈ। ਕੋਟ ਈਸੇ ਖਾਂ ਦੇ ਨੇੜਲੇ ਪਿੰਡ ਦੋਲੇਵਾਲਾ ਮਾਇਰ ਵਿਖੇ ਬੀਤੀ ਦੇਰ ਸ਼ਾਮ ਆਏ ਮੀਂਹ ਅਤੇ ਹਨ੍ਹੇਰੀ ਦੌਰਾਨ ਡਿੱਗੀ ਅਸਮਾਨੀ ਬਿਜਲੀ ਨਾਲ ਇਕ ਕਿਸਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ 11 ਕੀਟਨਾਸ਼ਕਾਂ 'ਤੇ ਪੂਰਨ ਪਾਬੰਦੀ, ਪੂਰੀ LIST ਆ ਗਈ ਸਾਹਮਣੇ

ਜਾਣਕਾਰੀ ਅਨੁਸਾਰ ਕਿਸਾਨ ਚੰਨ ਸਿੰਘ ਵਾਸੀ ਦੌਲੇਵਾਲਾ ਮਾਇਰ (42) ’ਤੇ ਉਸ ਸਮੇਂ ਅਸਮਾਨੀ ਬਿਜਲੀ ਡਿੱਗ ਗਈ, ਜਦੋਂ ਉਹ ਦੇਰ ਸ਼ਾਮ ਟਰੈਕਟਰ ਨਾਲ ਖੇਤ 'ਚ ਕੰਮ ਕਰ ਰਿਹਾ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ 2 ਧੀਆਂ ਅਤੇ 2 ਪੁੱਤਰ ਛੱਡ ਗਿਆ।

ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪੰਜਾਬ 'ਚ ਜ਼ਮੀਨਾਂ ਨੂੰ ਲੈ ਕੇ...

ਦੱਸ ਦੇਈਏ ਕਿ ਮ੍ਰਿਤਕ ਕਿਸਾਨ ਦਾ ਪਿਤਾ ਵੀ ਲੰਬੇ ਸਮੇਂ ਤੋਂ ਅਧਰੰਗ ਕਾਰਨ ਮੰਜੇ ’ਤੇ ਹੈ ਅਤੇ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਬੀ. ਕੇ. ਯੂ. (ਰਾਜੇਵਾਲ) ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੋਲੇਵਾਲਾ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News