ਜਨਮ ਦਿਨ ਪਾਰਟੀ ਦੌਰਾਨ ਪੈ ਗਏ ਭੜਥੂ! ਮੁੰਡੇ ਦੇ ਢਿੱਡ ''ਚ ਵੱਜੀ ਗੋਲ਼ੀ
Wednesday, Jun 25, 2025 - 03:02 PM (IST)

ਅਮਰਗੜ੍ਹ (ਸ਼ੇਰਗਿੱਲ)- ਥਾਣਾ ਅਮਰਗੜ੍ਹ ਵਿਖੇ ਇਕ ਨਾ-ਮਾਲੂਮ ਵਿਅਕਤੀ ਵਿਰੁੱਧ ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਬਾਰੇ ਡਿਊਟੀ ਅਫਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ 14 ਜੂਨ 2025 ਰਾਤ ਨੂੰ ਕਿਰਨਵੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰਾਏਪੁਰ ਖੁਰਦ ਸੈਕਟਰ 84 ਮੋਹਾਲੀ ਜ਼ਿਲ੍ਹਾ ਮੋਹਾਲੀ ਜੋ ਕਿ ਆਪਣੇ ਪੰਜ-ਸੱਤ ਦੋਸਤਾਂ ਨਾਲ ਪਿੰਡ ਨੰਗਲ ਵਿਖੇ ਆਪਣੇ ਖੇਤ ਬਣੇ ਘਰ ’ਚ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ ਜਿੱਥੇ ਉਸ ਦੇ ਦੋਸਤਾਂ ’ਚੋਂ ਕਿਸੇ ਨੇ ਆਪਣੇ ਜਾਇਜ਼ ਜਾਂ ਨਾਜਾਇਜ਼ ਹਥਿਆਰ ਨਾਲ ਗੋਲੀ ਚਲਾ ਦਿੱਤੀ, ਜਿਸ ਕਰ ਕੇ ਗੋਲੀ ਕਿਰਨਵੀਰ ਸਿੰਘ ਦੇ ਪੇਟ ’ਚ ਲੱਗੀ ਜਿਸ ਕਰ ਕੇ ਕਿਰਨਵੀਰ ਸਿੰਘ ਜੀਵਨ ਹਸਪਤਾਲ ’ਚ ਵਿਖੇ ਜ਼ੇਰੇ ਇਲਾਜ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਪਰਗਟ ਸਿੰਘ ਤੇ ਕਿੱਕੀ ਢਿੱਲੋਂ ਨੇ ਦਿੱਤਾ ਅਸਤੀਫ਼ਾ
ਪੁਲਸ ਵੱਲੋਂ ਪੁੱਛਣ ’ਤੇ ਥਾਣੇ ’ਚ ਉਸ ਦੇ ਵਾਰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਆਪ੍ਰੇਸ਼ਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਤੋਂ ਬਾਅਦ ਦੋ ਦਿਨਾਂ ਤੱਕ ਮੇਰਾ ਲੜਕਾ ਬਿਆਨ ਦੇ ਦੇਵੇਗਾ ਜਿਨ੍ਹਾਂ ਦੀ ਪੁਲਸ ਵੱਲੋਂ ਬਾਰ-ਬਾਰ ਬੁਲਾਉਣ ’ਤੇ ਉਡੀਕ ਕੀਤੀ ਗਈ ਅਤੇ ਜੋ ਅੱਜ ਤੱਕ ਹਾਜ਼ਰ ਨਹੀਂ ਹੋਏ ਜਿਸ ਕਰ ਕੇ ਨਕਲ ਰਪਟ ਨੰਬਰੀ ਉਕਤ ਦੀ ਪੜਤਾਲ ਦੌਰਾਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8