ਪੰਜਾਬ ਦੇ ਇਸ ਇਲਾਕੇ 'ਚ ਖੇਤਾਂ 'ਚੋਂ ਮਿਲਿਆ ਮਿਜ਼ਾਇਲ ਦਾ ਹਿੱਸਾ, ਪੈ ਗਈਆਂ ਭਾਜੜਾਂ

Monday, Jun 16, 2025 - 11:30 AM (IST)

ਪੰਜਾਬ ਦੇ ਇਸ ਇਲਾਕੇ 'ਚ ਖੇਤਾਂ 'ਚੋਂ ਮਿਲਿਆ ਮਿਜ਼ਾਇਲ ਦਾ ਹਿੱਸਾ, ਪੈ ਗਈਆਂ ਭਾਜੜਾਂ

ਭੋਗਪੁਰ (ਸੂਰੀ)-ਥਾਣਾ ਭੋਗਪੁਰ ਦੇ ਜਮਾਲਪੁਰ ਪਿੰਡ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਇਕ ਕਿਸਾਨ, ਜਿਸ ਨੇ ਆਪਣੇ ਖੇਤ ’ਚ ਮੱਕੀ ਦੀ ਫ਼ਸਲ ਬੀਜੀ ਹੋਈ ਸੀ, ਵਿਚੋਂ ਮਿਜਾਇਲ ਦਾ ਹਿੱਸਾ ਪਿਆ ਵੇਖਿਆ। ਜਾਣਕਾਰੀ ਅਨੁਸਾਰ ਖੇਤ ਮਾਲਕ ਅਮਰਜੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਰੇਰੂ ਜ਼ਿਲ੍ਹਾ ਜਲੰਧਰ ਐਤਵਾਰ ਸਵੇਰੇ ਪਿੰਡ ਜਮਾਲਪੁਰ ਵਿਖੇ ਮੱਕੀ ਦੀ ਫ਼ਸਲ ਵਾਲੇ ਖੇਤ ਵਿਚ ਗਿਆ ਸੀ, ਜਿੱਥੇ ਉਸ ਨੇ ਖੇਤ ’ਚ ਮਿਜ਼ਾਇਲ ਦਾ ਹਿੱਸਾ ਪਿਆ ਵੇਖਿਆ। 

ਇਹ ਵੀ ਪੜ੍ਹੋ: Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ

ਕਿਸਾਨ ਵੱਲੋਂ ਇਸ ਸਬੰਧੀ ਥਾਣਾ ਭੋਗਪੁਰ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਮੁਖੀ ਇੰਸ. ਰਵਿੰਦਰ ਪਾਲ ਸਿੰਘ ਨੇ ਮਿਜਾਇਲ ਦਾ ਹਿੱਸਾ ਮਿਲਣ ਦੀ ਜਾਣਕਾਰੀ ਜਲੰਧਰ ਵਿਚ ਫ਼ੌਜ ਦੇ ਅਫ਼ਸਰਾਂ ਤੱਕ ਪਹੁੰਚਾਈ। ਜਲੰਧਰ ਤੋਂ ਭਾਰਤੀ ਫ਼ੌਜ ਦੀ ਟੀਮ ਅਤੇ ਆਦਮਪੁਰ ਤੋਂ ਏਅਰ ਫੋਰਸ ਦੀ ਟੀਮ ਪਿੰਡ ਜਮਾਲਪੁਰ ਵਿਖੇ ਪਹੁੰਚੀ ਅਤੇ ਪੁਸ਼ਟੀ ਕੀਤੀ ਕਿ ਇਸ ਮਿਜ਼ਾਇਲ ਦੇ ਟੁਕੜੇ ਵਿਚ ਧਮਾਕਾਖੇਜ਼ ਸਮੱਗਰੀ (ਐਕਸਪਲੋਜਿਵ) ਨਹੀਂ ਹੈ। ਭਾਰਤੀ ਫ਼ੌਜ ਦੀ ਟੀਮ ਵੱਲੋਂ ਮਿਜ਼ਾਇਲ ਦਾ ਹਿੱਸਾ ਆਪਣੇ ਕਬਜ਼ੇ ਵਿਚ ਲਿਆ ਅਤੇ ਟੀਮ ਜਲੰਧਰ ਨੂੰ ਰਵਾਨਾ ਹੋ ਗਈ।

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਰਵਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਮਈ ਮਹੀਨੇ ਪਕਿਸਤਾਨ ਵੱਲੋਂ ਭਾਰਤ ਵੱਲ ਦਾਗੀਆਂ ਗਈਆਂ ਮਿਜ਼ਾਇਲਾਂ ਨੂੰ ਭਾਰਤੀ ਫ਼ੌਜ ਵੱਲੋਂ ਹਵਾ ਵਿਚ ਹੀ ਨਸ਼ਟ ਕਰ ਦਿਤਾ ਗਿਆ ਸੀ, ਹੋ ਸਕਦਾ ਹੈ ਕਿ ਇਹ ਮੱਕੀ ਦੀ ਫ਼ਸਲ ’ਚੋਂ ਮਿਲਿਆ ਮਿਜ਼ਾਇਲ ਦਾ ਹਿੱਸਾ ਉਸ ਸਮੇਂ ਨਸ਼ਟ ਕੀਤੀ ਗਈ ਮਿਜ਼ਾਇਲ ਦਾ ਹਿੱਸਾ ਹੋਵੇ ।

ਇਹ ਵੀ ਪੜ੍ਹੋ: ਪੰਜਾਬ ਭਿਆਨਕ ਗਰਮੀ ਦੀ ਲਪੇਟ ’ਚ! 'ਲੂ' ਨਾਲ ਅੰਮ੍ਰਿਤਸਰ ਤੇ ਖਰੜ ’ਚ 2 ਲੋਕਾਂ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News