ਸੰਜੀਵ ਅਰੋੜਾ ਨੂੰ ਰੋਜ਼ ਗਾਰਡਨ ’ਚ ਮਿਲਿਆ ਭਾਰੀ ਸਮਰਥਨ

Monday, Jun 16, 2025 - 03:52 PM (IST)

ਸੰਜੀਵ ਅਰੋੜਾ ਨੂੰ ਰੋਜ਼ ਗਾਰਡਨ ’ਚ ਮਿਲਿਆ ਭਾਰੀ ਸਮਰਥਨ

ਲੁਧਿਆਣਾ (ਬਿਊਰੋ)– ਹਲਕਾ ਪੱਛਮੀ ਦੀ ਉਪ ਚੋਣ ਲਈ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਐਤਵਾਰ ਨੂੰ ਸਵੇਰੇ ਰੋਜ਼ ਗਾਰਡਨ ਪੁੱਜੇ, ਉਨ੍ਹਾਂ ਨੇ ਲੋਕਾਂ ਨੂੰ ਪਹਿਲ ਦੇਣ ਦੇ ਆਪਣੇ ਸੰਕਲਪ ਨੂੰ ਪ੍ਰਦਰਸ਼ਿਤ ਕੀਤਾ। ਇਸ ਦੌਰਾਨ ਲੋਕਾਂ ਨੇ ਉਤਸ਼ਾਹਪੂਰਵਕ ਸੰਜੀਵ ਅਰੋੜਾ ਦਾ ਸਵਾਗਤ ਕੀਤਾ, ਉਨ੍ਹਾਂ ’ਤੇ ਫੁੱਲ ਬਰਸਾਏ ਅਤੇ ਉਨ੍ਹਾਂ ਨਾਲ ਸੈਲਫੀ ਲੈਂਦੇ ਦੇਖੇ ਗਏ, ਜੋ ਵੋਟਰਾਂ ਵਿਚਕਾਰ ਸੰਜੀਵ ਅਰੋੜਾ ਦੀ ਲੋਕਪ੍ਰਿਅਤਾ ਨੂੰ ਦਰਸਾਉਂਦਾ ਹੈ। ਸੰਜੀਵ ਅਰੋੜਾ ਰੋਜ਼ ਗਾਰਡਨ ਵਿਚ ਭਜਨ ਗਾ ਰਹੇ ਲੋਕਾਂ ਦੇ ਇਕ ਸਮੂਹ ’ਚ ਵੀ ਸ਼ਾਮਲ ਹੋਏ, ਜਿਥੇ ਲੋਕਾਂ ਨੇ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ।

PunjabKesari

ਇਹ ਵੀ ਪੜ੍ਹੋ- ਤਰਨਤਾਰਨ 'ਚ ਜ਼ਬਰਦਸਤ ਝੜਪ, ਗਰਭਵਤੀ ਔਰਤ ਸਣੇ ਤਿੰਨ ਨੂੰ ਲੱਗੀਆਂ ਗੋਲੀਆਂ

ਸੰਜੀਵ ਅਰੋੜਾ ਨੇ ਕਿਹਾ ਕਿ ਹਲਕਾ ਪੱਛਮੀ ਦੇ ਹਰ ਕੋਨੇ ਤੱਕ ਪਹੁੰਚਣ ਅਤੇ ਵੋਟਰਾਂ ਨਾਲ ਵਿਅਕਤੀਗਤ ਤੌਰ ’ਤੇ ਜੁੜਨ ਦਾ ਯਤਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਜਨਤਾ ਤੋਂ ਅਪਾਰ ਪਿਆਰ ਅਤੇ ਉਤਸ਼ਾਹ ਮਿਲਿਆ ਹੈ। ਸੰਜੀਵ ਅਰੋੜਾ ਨੇ ਕਿਹਾ ਕਿ ਲੋਕਾਂ ਦੇ ਸਨੇਹ ਦੀ ਗਰਮਾਹਟ ਮੈਨੂੰ ਦਿਨ ਭਰ ਊਰਜਾ ਦਿੰਦੀ ਹੈ, ਕਿਉਂਕਿ ਲੋਕਾਂ ਨਾਲ ਇਸ ਤਰ੍ਹਾਂ ਦਾ ਜੁੜਾਅ ਸਾਡੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਦੀ ਬਿਹਤਰ ਸੇਵਾ ਕਰਨ ਦੇ ਸੰਕਲਪ ਨੂੰ ਵਧਾਉਂਦਾ ਹੈ।

PunjabKesari

ਇਹ ਵੀ ਪੜ੍ਹੋ-ਗਰਭਵਤੀ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡਾ ਤੋਹਫ਼ਾ ! ਪੜ੍ਹੋ ਪੂਰੀ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News