ਔਰਤ ਘਰ ''ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ ਹੈਰਾਨੀਜਨਕ ਖ਼ੁਲਾਸੇ

Monday, Jun 16, 2025 - 11:49 AM (IST)

ਔਰਤ ਘਰ ''ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ ਹੈਰਾਨੀਜਨਕ ਖ਼ੁਲਾਸੇ

ਜਲੰਧਰ (ਮਾਹੀ)-ਮਕਸੂਦਾਂ ਥਾਣੇ ਦੀ ਪੁਲਸ ਨੇ ਆਸ਼ਾ ਕਾਲੋਨੀ ਸਥਿਤ ਦੇਹ ਵਪਾਰ ਦੇ ਅੱਡੇ ’ਤੇ ਬੀਤੇ ਦਿਨੀਂ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਵਿਚ ਪੁਲਸ ਨੇ ਸੰਚਾਲਕਾ ਰਜਿੰਦਰ ਕੌਰ ਉਰਫ਼ ਰਾਣੀ ਪਤਨੀ ਸੁਰਜੀਤ ਸਿੰਘ ਵਾਸੀ ਆਸ਼ਾ ਕਾਲੋਨੀ ਜਲੰਧਰ, ਜੀਤਨ ਪਤਨੀ ਪੀਟਰ ਵਾਸੀ ਸਰਾਏ ਖ਼ਾਸ ਕਰਤਾਰਪੁਰ ਅਤੇ ਦਵਿੰਦਰ ਸਿੰਘ ਪੁੱਤਰ ਬਲਬੀਰ ਵਾਸੀ ਹਰਦਿਆਲ ਨਗਰ ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਮਕਸੂਦਾਂ ਥਾਣੇ ਵਿਚ ਕੇਸ ਦਰਜ ਕੀਤਾ ਸੀ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ: ਪੰਜਾਬ ਭਿਆਨਕ ਗਰਮੀ ਦੀ ਲਪੇਟ ’ਚ! 'ਲੂ' ਨਾਲ ਅੰਮ੍ਰਿਤਸਰ ਤੇ ਖਰੜ ’ਚ 2 ਲੋਕਾਂ ਦੀ ਮੌਤ

ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਲਜ਼ਮਾਂ ਦਾ ਮੈਡੀਕਲ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਐਤਵਾਰ ਦੀ ਰਾਤ ਮਕਸੂਦਾਂ ਥਾਣੇ ਵਿਚ ਹੀ ਰੱਖਿਆ ਗਿਆ ਹੈ ਅਤੇ ਸੋਮਵਾਰ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਜਾਵੇਗਾ। ਥਾਣਾ ਮਕਸੂਦਾਂ ਵੱਲੋਂ ਦੇਹ ਵਪਾਰ ਦੇ ਅੱਡਿਆਂ ਵਿਰੁੱਧ ਕੀਤੀ ਗਈ ਕਾਰਵਾਈ ਕਾਰਨ ਹੋਰ ਦੇਹ ਵਪਾਰ ਦੇ ਅੱਡਾ ਸੰਚਾਲਕ ਘਰਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਏ ਹਨ।

PunjabKesari

ਦੇਹ ਵਪਾਰ ਦੇ ਕਾਰੋਬਾਰ ਨੂੰ ਰੋਕਣ ਲਈ ਆਈ. ਪੀ. ਐੱਸ. ਅਧਿਕਾਰੀ ਸਵਪਨ ਸ਼ਰਮਾ ਨੇ ਇਲਾਕੇ ਵਿਚ ਕੈਮਰੇ ਲਗਵਾਏ ਸਨ। ਪਿਛਲੇ ਸਾਲਾਂ ਵਿਚ ਜਦੋਂ ਦੇਹਾਤੀ ਖੇਤਰ ਦੇ ਸਾਬਕਾ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੇਹ ਵਪਾਰ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਲੋਕਾਂ ਵਿਚ ਵਧਦੇ ਗੁੱਸੇ ਕਾਰਨ ਥਾਣਾ ਮਕਸੂਦਾਂ ਦੀ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਦੇ ਘਰਾਂ ਦੇ ਆਲੇ-ਦੁਆਲੇ ਸੀ. ਸੀ. ਟੀ. ਵੀ. ਕੈਮਰੇ ਲਾਏ ਸਨ। ਕੁਝ ਸਮੇਂ ਲਈ ਇਹ ਗੰਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਪਰ ਜਿਵੇਂ ਹੀ ਸਵਪਨ ਸ਼ਰਮਾ ਦਾ ਤਬਾਦਲਾ ਹੋਇਆ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਬੰਦ ਕਰ ਦਿੱਤੇ ਗਏ ਜਾਂ ਤਾਂ ਤੋੜ ਦਿੱਤੇ ਗਏ। ਕੈਮਰੇ ਗਾਇਬ ਹੋਣ ਤੋਂ ਬਾਅਦ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਖੇਤਾਂ 'ਚੋਂ ਮਿਲਿਆ ਮਿਜ਼ਾਇਲ ਦਾ ਹਿੱਸਾ, ਪੈ ਗਈਆਂ ਭਾਜੜਾਂ

ਬਹੁਤ ਸਾਰੀਆਂ ਕੁੜੀਆਂ ਨੂੰ ਦੇਹ ਵਪਾਰ ਦਾ ਧੰਦਾ ਕਰਨ ਲਈ ਧੱਕਿਆ ਜਾਂਦੈ ਨਸ਼ੇ ਦੀ ਦਲਦਲ ’ਚ
ਦਿਹਾਤੀ ਖੇਤਰ ਦੇ ਇਲਾਕਿਆਂ ’ਚ ਮਜਬੂਰ ਅਤੇ ਬੇਸਹਾਰਾ ਕੁੜੀਆਂ ਤੇ ਔਰਤਾਂ ਨੂੰ ਗੁਜ਼ਾਰਾ ਤੋਰਨ ਦੇ ਨਾਂ ’ਤੇ ਦੇਹ ਵਪਾਰ ਦੇ ਧੰਦੇ ਵਿਚ ਧੱਕਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਸੇਵਨ ਕਰਨ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਕੋਟਲਾ ਦੀ ਇਕ ਔਰਤ ਇਲਾਕੇ ’ਚ ਨਸ਼ੇ ਵਾਲੇ ਪਦਾਰਥ ਵੇਚ ਰਹੀ ਹੈ ਅਤੇ ਹਰ ਮਹੀਨੇ ਆਪਣਾ ਕਿਰਾਏ ਦਾ ਘਰ ਬਦਲਦੀ ਹੈ ਤਾਂ ਜੋ ਉਹ ਪੁਲਸ ਦੀ ਨਜ਼ਰ ਵਿਚ ਨਾ ਆ ਸਕੇ।

ਇਹ ਵੀ ਪੜ੍ਹੋ: Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News