ਪੇਤਰਾ ਕਵਿਤੋਵਾ ਨੇ ਐਲਾਨ ਕੀਤਾ- ਉਹ ਮਾਂ ਬਣਨ ਵਾਲੀ ਹੈ, ਰਹੇਗੀ ਟੈਨਿਸ ਤੋਂ ਦੂਰ

Tuesday, Jan 02, 2024 - 01:01 PM (IST)

ਪੇਤਰਾ ਕਵਿਤੋਵਾ ਨੇ ਐਲਾਨ ਕੀਤਾ- ਉਹ ਮਾਂ ਬਣਨ ਵਾਲੀ ਹੈ, ਰਹੇਗੀ ਟੈਨਿਸ ਤੋਂ ਦੂਰ

ਪ੍ਰਾਗ : ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਪੇਤਰਾ ਕਵਿਤੋਵਾ ਨੇ ਨਵੇਂ ਸਾਲ ਵਿੱਚ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਕਵਿਤੋਵਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, “ਸਾਲ 2024 ਦੇ ਪਹਿਲੇ ਦਿਨ, ਮੈਂ ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ ਅਤੇ ਤੁਹਾਡੇ ਨਾਲ ਇਹ ਦਿਲਚਸਪ ਖਬਰ ਸਾਂਝੀ ਕਰਦੀ ਹਾਂ ਕਿ ਜੀਰੀ ਅਤੇ ਮੈਂ ਇਸ ਗਰਮੀਆਂ ਵਿੱਚ ਸਾਡੇ ਪਰਿਵਾਰ ਵਿੱਚ ਇੱਕ ਬੱਚੇ ਦਾ ਸਵਾਗਤ ਕਰਾਂਗੇ।

ਇਹ ਵੀ ਪੜ੍ਹੋ : ਅਸੀਂ ਐਡਹਾਕ ਕਮੇਟੀ ਤੇ ਮੰਤਰਾਲਾ ਦੀ ਮੁਅੱਤਲੀ ਨੂੰ ਨਹੀਂ ਮੰਨਦੇ : ਸੰਜੇ ਸਿੰਘ

ਕਵੀਤੋਵਾ ਨੇ ਜੁਲਾਈ 2023 ਵਿੱਚ ਆਪਣੇ ਕੋਚ ਜਿਰੀ ਵੈਨੇਕ ਨਾਲ ਵਿਆਹ ਕੀਤਾ ਸੀ। ਇਹ 33 ਸਾਲਾ ਖਿਡਾਰਨ ਇਸ ਸਮੇਂ ਵਿਸ਼ਵ ਰੈਂਕਿੰਗ ਵਿੱਚ 17ਵੇਂ ਸਥਾਨ ’ਤੇ ਹੈ। ਉਹ 2011 ਅਤੇ 2014 ਵਿੱਚ ਵਿੰਬਲਡਨ ਚੈਂਪੀਅਨ ਬਣੀ ਸੀ। ਕਵਿਤੋਵਾ ਨੂੰ ਆਸਟ੍ਰੇਲੀਅਨ ਓਪਨ ਲਈ ਐਂਟਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਉਹ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ 'ਚ ਹਿੱਸਾ ਲਵੇਗੀ ਜਾਂ ਨਹੀਂ। ਆਸਟ੍ਰੇਲੀਅਨ ਓਪਨ 14 ਜਨਵਰੀ ਤੋਂ ਮੈਲਬੋਰਨ ਵਿੱਚ ਖੇਡਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News