14 ਸਾਲ ਤੋਂ ਨਡਾਲ ਨਾਲ ਰਿਲੇਸ਼ਨਸ਼ਿਪ 'ਚ ਹੈ ਪੇਰੇਲੋ
Saturday, Feb 09, 2019 - 02:23 AM (IST)
ਜਲੰਧਰ— ਭਾਵੇਂ ਹੀ 17 ਬਾਰ ਦੇ ਗ੍ਰੈਂਡ ਸਲੈਮ ਜੇਤੂ ਰਾਫੇਲ ਨਡਾਲ ਆਸਟਰੇਲੀਆਈ ਓਪਨ 'ਚ ਕਮਾਲ ਨਹੀਂ ਦਿਖਾ ਸਕੇ ਪਰ ਹੁਣ ਉਹ ਆਪਣੀ ਪ੍ਰੇਮੀਕਾ ਕਿਸਕਾ ਪੇਰੇਲੋ ਨਾਲ ਸਗਾਈ ਕਰ ਚਰਚਾ 'ਚ ਆ ਗਏ ਹਨ।



ਦੱਸਿਆ ਜਾ ਰਿਹਾ ਹੈ ਕਿ ਨਡਾਲ ਤੇ ਪੇਰੇਲੋ ਇਕ-ਦੂਸਰੇ ਨੂੰ ਕਰੀਬ 14 ਸਾਲ ਤੋਂ ਡੇਟ ਕਰ ਰਹੇ ਹਨ। ਦੋਵੇਂ ਇਸ ਸਾਲ ਵਿਆਹ ਕਰ ਸਕਦੇ ਹਨ। ਨਡਾਲ ਨੇ ਪਿਛਲੇ ਸਾਲ ਰੋਮ ਦੀ ਯਾਤਰਾ ਦੇ ਦੌਰਾਨ ਪੇਰੇਲੋ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ।



ਜ਼ਿਕਰਯੋਗ ਹੈ ਕਿ ਪੇਰੇਲ ਇਕ ਬੀਮਾ ਪਾਲਿਸੀ 'ਚ ਵਰਕਰ ਹੈ। ਆਸਟਰੇਲੀਆ ਓਪਨ 'ਚ ਉਹ ਨਡਾਲ ਦਾ ਮੁਕਾਬਲਾ ਦੇਖਣ ਦੇ ਲਈ ਪਹੁੰਚੀ ਸੀ। ਪੇਰੇਲੋ ਰਾਫੇਲ ਨਡਾਲ ਦੇ ਫਾਊਂਡੇਸ਼ਨ ਦੀ ਪ੍ਰੋਜੇਕਟ ਡਾਇਰੈਕਟਰ ਵੀ ਹੈ, ਜੋ ਨਡਾਲ ਨੇ ਕਰੀਬ 10 ਸਾਲ ਪਹਿਲਾਂ ਲਾਂਚ ਕੀਤਾ ਸੀ।







