ਰੋਮਾਂਚਕ ਮੈਚ ''ਚ ਪਟਨਾ ਜਿੱਤਿਆ ਤਾਂ ਗੁਜਰਾਤ ਨੇ ਮੁੰਬਈ ਨੂੰ ਹਰਾਇਆ

11/11/2018 9:58:00 AM

ਨਵੀਂ ਦਿੱਲੀ— ਪਟਨਾ ਪਾਈਰੇਟਸ ਨੇ ਸ਼ਨੀਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੈਚ 'ਚ ਬੰਗਾਲ ਵਾਰੀਅਰਸ 'ਤੇ 50-30 ਦੀ ਜਿੱਤ ਦਰਜ ਕੀਤੀ। ਪਟਨਾ ਪਾਈਰੇਟਸ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਅਤੇ ਮੈਚ 'ਚ ਤਿੰਨ ਆਲ ਆਊਟ ਕਰਕੇ ਜਿੱਤ ਹਾਸਲ ਕੀਤੀ। ਬੰਗਾਲ ਵਾਰੀਅਰਸ ਲਈ ਦਿਨ ਖਰਾਬ ਰਿਹਾ ਜਿਸ ਨੂੰ 9 ਮੈਚਾਂ 'ਚ ਤੀਜੀ ਹਾਰ ਝਲਣੀ ਪਈ। ਪਟਨਾ ਲਈ ਦੀਪਕ ਨਰਵਾਲ ਨੇ 13 ਅੰਕ ਜੁਟਾਏ ਅਤੇ ਟੀਮ ਦੇ ਹੀਰੋ ਸਾਬਤ ਹੋਏ। ਉਨ੍ਹਾਂ ਨੂੰ 21 ਸਾਲਾ ਕਪਤਾਨ ਪ੍ਰਦੀਪ ਨਰਵਾਲ (11) ਅਤੇ ਜੈਦੀਪ (ਪੰਜ) ਦਾ ਪੂਰਾ ਸਾਥ ਮਿਲਿਆ। ਇਸ ਜਿੱਤ ਨਾਲ ਪਟਨਾ ਪਾਈਰੇਟਸ ਜ਼ੋਨ ਬੀ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਉਨ੍ਹਾਂ ਦੇ 11 ਮੈਚਾਂ 'ਚ 28 ਅੰਕ ਹਨ।
PunjabKesari
ਗੁਜਰਾਤ ਫਾਰਚਿਊਨਜਾਇੰਟਸ ਬਨਾਮ ਯੂ ਮੁੰਬਾ
ਸਚਿਨ ਦੇ 9 ਅੰਕਾਂ ਦੀ ਮਦਦ ਨਾਲ ਗੁਜਰਾਤ ਫਾਰਚਿਊਨਜਾਇੰਟਸ ਨੇ ਇੱਥੇ ਵੀਵੋ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਛੇਵੇਂ ਸੀਜ਼ਨ 'ਚ ਸ਼ਨੀਵਾਰ ਨੂੰ ਇਕ ਰੋਮਾਂਚਕ ਮੈਚ 'ਚ ਯੂ ਮੁੰਬਾ ਨੂੰ 38-36 ਨਾਲ ਹਰਾਇਆ। ਪਿਛਲੇ ਸੀਜ਼ਨ 'ਚ ਫਾਈਨਲ ਤਕ ਦਾ ਸਫਰ ਤੈਅ ਕਰਨ ਵਾਲੀ ਗੁਜਰਾਤ ਨੇ ਇੱਥੇ ਐੱਨ.ਐੱਸ.ਸੀ.ਆਈ. ਇੰਡੋਰ ਸਟੇਡੀਅਮ 'ਚ ਪਹਿਲੇ ਹਾਫ 'ਚ 14-18 ਦੀ ਬੜ੍ਹਤ ਲਈ ਹੋਈ ਸੀ ਪਰ ਦੂਜੇ ਹਾਫ 'ਚ ਦੋਵੇਂ ਟੀਮਾਂ ਇਕ ਸਮੇਂ 30-30 ਨਾਲ ਬਰਾਬਰੀ 'ਤੇ ਸਨ ਅਤੇ ਫਿਰ ਗੁਜਰਾਤ ਨੇ ਅਹਿਮ ਅੰਕ ਲੈ ਕੇ 38-36 ਨਾਲ ਮੈਚ ਜਿੱਤ ਲਿਆ। ਗੁਜਰਾਤ ਦੀ ਅੱਠ ਮੈਚਾਂ'ਚ ਇਹ ਲਗਾਤਾਰ ਛੇਵੀਂ ਜਿੱਤ ਹੈ ਅਤੇ ਉਹ 34 ਅੰਕਾਂ ਦੇ ਨਾਲ ਜ਼ੋਨ-ਏ 'ਚ ਤੀਜੇ ਨੰਬਰ 'ਤੇ ਹੈ, ਜਦਕਿ ਮੁੰਬਾ ਨੂੰ 10 ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਬਾਵਜੂਦ ਟੀਮ 40 ਅੰਕਾਂ ਦੇ ਨਾਲ ਚੋਟੀ 'ਤੇ ਹੈ।


Tarsem Singh

Content Editor

Related News