ਮੋਹਾਲੀ ''ਚ ਹੋਏ ਕਤਲ ਨੂੰ ਲੈ ਕੇ ਪਰਗਟ ਸਿੰਘ ਨੇ ਘੇਰੀ ''ਆਪ'', ਕਿਹਾ-SSP ਦਫ਼ਤਰ ਲਾਗੇ ਕਤਲ ਸਰਕਾਰ ਨੂੰ ਚੁਣੌਤੀ
Thursday, Jan 29, 2026 - 11:14 AM (IST)
ਜਲੰਧਰ/ਚੰਡੀਗੜ੍ਹ (ਅੰਕੁਰ)- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਸਰਕਾਰ ਦੀ 'ਗੈਂਗਸਟਰਾਂ ’ਤੇ ਵਾਰ' ਮੁਹਿੰਮ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਗੈਂਗਸਟਰਾਂ ਨੂੰ ਲੱਭਣ ਲਈ ਜੱਦੋ-ਜਹਿਦ ਕਰ ਰਹੀ ਹੈ ਤਾਂ ਗੈਂਗਸਟਰ ਖੁੱਲ੍ਹੇਆਮ ਪੁਲਸ ਦਫ਼ਤਰ ’ਚ ਦਾਖ਼ਲ ਹੋ ਕੇ ਕਤਲ ਕਰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਮੋਹਾਲੀ ਦੇ ਐੱਸ. ਐੱਸ. ਪੀ. ਦਫ਼ਤਰ ’ਚ ਕਤਲ ਹੋ ਸਕਦੇ ਹਨ ਤਾਂ ਪੰਜਾਬ ’ਚ ਆਮ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ? ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਹੁਣ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥੋਂ ਬਾਹਰ ਹੋ ਗਈ ਹੈ ਕਿ ਉਹ ਇਸ ਨੂੰ ਕੰਟਰੋਲ ਕਰ ਸਕਣ ਜਾਂ ਸੁਧਾਰ ਸਕਣ। ਅਪਰਾਧੀ ਹੁਣ ਖੁੱਲ੍ਹੇਆਮ ਆਪਣੇ ਘਰਾਂ ’ਚ ਆ ਕੇ ਪੁਲਸ ਅਤੇ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨਾਂ ਲਈ Alert! ਮੌਸਮ ਦੀ ਜਾਰੀ ਹੋਈ 5 ਦਿਨਾਂ ਦੀ ਤਾਜ਼ਾ Update, ਇਸ ਦਿਨ ਪਵੇਗਾ ਮੀਂਹ
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਅਸਫ਼ਲ ਰਹੀ ਹੈ। ਇਹ ਪਾਰਟੀ ਸਿਰਫ਼ ਘਟਨਾਵਾਂ ਹੀ ਰਚਦੀ ਹੈ ਅਤੇ ਇਸ ਵਾਰ ਵੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਗੈਂਗਸਟਰਾਂ ਵਿਰੁੱਧ ਕਾਰਵਾਈ ਦਾ ਪ੍ਰੋਗਰਾਮ ਰਚਿਆ ਹੈ। 12,000 ਪੁਲਸ ਮੁਲਾਜ਼ਮਾਂ ਦੀਆਂ 2,000 ਟੀਮਾਂ ਤਾਇਨਾਤ ਕਰਕੇ ਗੈਂਗਸਟਰਾਂ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਗੈਂਗਸਟਰ ਕੌਣ ਹਨ, ਜੋ ਬਿਨਾਂ ਕਿਸੇ ਡਰ ਤੋਂ ਖੁੱਲ੍ਹੇਆਮ ਅਪਰਾਧ ਕਰ ਰਹੇ ਹਨ। ਉਨ੍ਹਾਂ ਦਾ ਪੁਲਸ ਤੋਂ ਡਰ ਖ਼ਤਮ ਹੋ ਗਿਆ ਹੈ।
ਗੈਂਗਸਟਰਾਂ ਦਾ ਐੱਸ. ਐੱਸ. ਪੀ. ਦਫ਼ਤਰ ’ਚ ਆਉਣਾ, ਕਤਲ ਕਰਨਾ ਅਤੇ ਫਿਰ ਭੱਜਣਾ, ਸਰਕਾਰ ਤੇ ਇਸ ਦੀ ਮੁਹਿੰਮ ਦੇ ਮੂੰਹ 'ਤੇ ਚਪੇੜ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਪੁਲਸ ਨੇ ਅਪਰਾਧ ਕਰਨ ਵਾਲੇ ਇਨ੍ਹਾਂ ਗੈਂਗਸਟਰਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ? ਇਹ ਪੁਲਸ ਦੀ ਅਸਫ਼ਲਤਾ ਨੂੰ ਦਰਸਾਉਂਦਾ ਹੈ। ਹਾਈਕੋਰਟ ਵੱਲੋਂ ਐੱਸ. ਐੱਸ. ਪੀ. ਮੋਹਾਲੀ ਨੂੰ ਤਲਬ ਕਰਨਾ ਵੀ ਸਰਕਾਰ ਦੀ ਅਸਫ਼ਲਤਾ ਨੂੰ ਸਾਬਤ ਕਰਦਾ ਹੈ।
ਇਹ ਵੀ ਪੜ੍ਹੋ: ਗੁਰਪੁਰਬ ਤੋਂ ਪਹਿਲਾਂ ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ
ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਮੁਹਿੰਮ ਦੇ ਬਾਵਜੂਦ ਗੈਂਗਸਟਰਾਂ ਵੱਲੋਂ ਜਬਰੀ ਵਸੂਲੀ ਅਤੇ ਕਤਲ ਰੁਕੇ ਨਹੀਂ ਹਨ। ਇਸ ਦੇ ਉਲਟ ਇਹ ਵਧ ਰਹੇ ਹਨ। ਸਵੇਰੇ ਹੀ ਡੇਰਾ ਬਾਬਾ ਨਾਨਕ ’ਚ ਮਸ਼ਹੂਰ ਕੈਮਿਸਟ ਦੁਕਾਨ ਦੇ ਮਾਲਕ ਦੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਤੋਂ ਵੀ ਫਿਰੌਤੀ ਮੰਗੀ ਗਈ ਸੀ ਅਤੇ ਪਹਿਲਾਂ ਵੀ ਇਕ ਵਾਰ ਉਸ 'ਤੇ ਹਮਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕੇਜਰੀਵਾਲ ਕੋਲ ਕਿਹੜਾ ਅਹੁਦਾ, ਉਸ ਕੋਲੋਂ ਕਿਉਂ ਨਹੀਂ ਖਾਲੀ ਕਰਵਾਉਂਦੇ ਕਪੂਰਥਲਾ ਹਾਊਸ: ਪਠਾਣਮਾਜਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
